ਅੰਮ੍ਰਿਤਸਰ (ਅਰੁਣ) : ਥਾਣਾ ਸਦਰ ਅਧੀਨ ਪੈਂਦੇ ਖੇਤਰ ਸੰਧੂ ਕਾਲੋਨੀ ਦੇ ਇਕ ਘਰ 'ਚ 35 ਸਾਲਾ ਨੌਜਵਾਨ ਵਲੋਂ ਫਾਹਾ ਲਈ ਗਈ ਲਾਸ਼ ਪੁਲਸ ਵਲੋਂ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਰੂਪ ਸਿੰਘ ਪੁੱਤਰ ਬਲਬੀਰ ਸਿੰਘ ਦੀ ਆਪਣੀ ਪਤਨੀ ਪੂਜਾ ਨਾਲ ਅਣਬਣ ਰਹਿੰਦੀ ਸੀ। ਪਿਛਲੇ ਵੀਰਵਾਰ ਪੂਜਾ ਆਪਣੇ 3 ਬੱਚਿਆਂ ਸਮੇਤ ਪੇਕੇ ਘਰ ਮੀਰ ਸ਼ਾਹ ਕਾਲੋਨੀ ਚਲੀ ਗਈ ਸੀ, ਜਿਸ ਮਗਰੋਂ ਰੂਪ ਸਿੰਘ ਨੇ ਘਰੇਲੂ ਪ੍ਰੇਸ਼ਾਨੀ ਕਾਰਨ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਬਦਬੂ ਫੈਲਣ 'ਤੇ ਮੁਹੱਲਾ ਵਾਸੀਆਂ ਨੇ ਪੁਲਸ ਨੂੰ ਇਤਲਾਹ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਨਗਰ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ਮੁਤਾਬਕ ਮ੍ਰਿਤਕ ਵਲੋਂ 3-4 ਦਿਨ ਪਹਿਲਾਂ ਫਾਹਾ ਲਿਆ ਗਿਆ ਜਾਪਦਾ ਹੈ। ਮ੍ਰਿਤਕ ਰੂਪ ਸਿੰਘ ਜੋ ਕਿਸੇ ਫੈਕਟਰੀ 'ਚ ਮਜ਼ਦੂਰੀ ਕਰਦਾ ਸੀ, ਦੀ ਪਤਨੀ ਨਾਲ ਅਣਬਣ ਰਹਿੰਦੀ ਸੀ। ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਮਰਨ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਮ੍ਰਿਤਕ ਦੀ ਪਤਨੀ ਪੂਜਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਪੂਰਾ ਖੁਲਾਸਾ ਕੀਤਾ ਜਾਵੇਗਾ।
ਸੈਂਕੜੇ ਸਕੂਲਾਂ 'ਚ ਮੀਂਹ ਦਾ ਪਾਣੀ ਭਰਨ ਨਾਲ ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹੀ
NEXT STORY