ਅੰਮ੍ਰਿਤਸਰ (ਰੰਧਾਵਾ)-ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਵਿੰਗ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਸੀਨੀਅਰ ਯੂਥ ਅਕਾਲੀ ਆਗੂ ਸਰਪੰਚ ਮਨਦੀਪ ਸਿੰਘ ਸ਼ਹਿਜ਼ਾਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੀਆਂ ਲੋਕਮਾਰੂ ਨੀਤੀਆਂ ਤੋਂ ਦੁਖੀ ਹੋ ਚੁੱਕੇ ਹਨ, ਇਸ ਕਰ ਕੇ ਹਲਕਾ ਮਜੀਠਾ ਦੇ ਵਾਸੀ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਗੁਰਵਿੰਦਰ ਸਿੰਘ ਨਿੰਬਰਵਿੰਡ, ਸਰਦੂਲ ਸਿੰਘ, ਸਿਕੰਦਰ ਸਿੰਘ ਖਿੱਦੋਵਾਲੀ, ਨਿਰਮਲ ਸਿੰਘ ਪਾਖਰਪੁਰਾ, ਸਤਨਾਮ ਸਿੰਘ ਅਬਦਾਲ (ਸਾਰੇ ਸਾਬਕਾ ਸਰਪੰਚ), ਗੁਰਮੀਤ ਸਿੰਘ ਬੱਲ, ਰਾਮ ਸਿੰਘ ਅਬਦਾਲ (ਦੋਵੇਂ ਸਰਪੰਚ), ਜਥੇ. ਰਤਨ ਸਿੰਘ ਫੱਤੂਭੀਲਾ, ਲਖਬੀਰ ਸਿੰਘ ਸਹਿਣੇਵਾਲੀ, ਨੀਟਾ ਮਾਹਲ, ਗੁਰਦਿਲਬਾਗ ਸਿੰਘ, ਸੁਖਦੇਵ ਸਿੰਘ ਸੰਧੂ, ਮੈਂਬਰ ਗੁਰਮੀਤ ਸਿੰਘ, ਨਿਸ਼ਾਨਜੀਤ ਸਿੰਘ, ਕੰਵਲਜੀਤ ਸਿੰਘ, ਸੰਮਾ ਸਿੰਘ ਆਦਿ ਹਾਜ਼ਰ ਸਨ।
ਲੋਕ ਸਭਾ ਦੀਆਂ 13 ਸੀਟਾਂ ਜਿੱਤੇਗੀ ਕਾਂਗਰਸ : ਕੌਂਸਲਰ ਹਰਪਨਦੀਪ
NEXT STORY