ਅੰਮ੍ਰਿਤਸਰ (ਜਸ਼ਨ)- ਧਰਮ ਰੱਖਿਆ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਨਵਾਂ-ਸਾਲ ਭਾਰਤੀ ਵਿਕਰਮੀ ਸੰਵਤ 2076 ਸਥਾਨਕ ਸ਼ਿਵਾਲਾ ਬਾਗ ਭਾਈਆਂ ਵਿਚ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਰਿਆਂ ਨੇ ਮਹਾਮਾਈ ਜੀ ਦਾ ਗੁਣਗਾਨ ਕਰਕੇ ਅਤੇ ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਮਾਂ ਪ੍ਰੇਮਾ ਭੈਣ, ਰਾਸ਼ਟਰਵਾਦੀ ਯੁਵਾ ਕਾਂਗਰਸ ਦੇ ਪੰਜਾਬ ਪ੍ਰਧਾਨ ਰਣਜੀਤ ਕੁਮਾਰ ਬੌਬੀ ਸੇਠ, ਬਾਲਕ੍ਰਿਸ਼ਨ ਭਗਤ, ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ, ਹੈਪੀ, ਰਮੇਸ਼ ਮਹਿਰਾ, ਬੱਬੀ, ਕਾਂਤਾ, ਦਰੋਪਦੀ ਆਦਿ ਨੇ ਮਾਂ ਦੇ ਦਰਬਾਰ ਪੁਹੰਚਕੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਰਣਜੀਤ ਕੁਮਾਰ ਬੌਬੀ ਸੇਠ ਨੇ ਕਿਹਾ ਕਿ ਸਾਨੂੰ ਆਪਣੀ ਭਾਰਤੀ ਸੰਸਕ੍ਰਿਤੀ ’ਤੇ ਮਾਣ ਹੈ। ਉਨ੍ਹਾਂ ਨੇ ਸਾਰੇ ਭਾਰਤਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਨੌਜਵਾਨਾਂ ਨੂੰ ਭਾਰਤੀ ਸੰਸਕ੍ਰਿਤੀ ਬਾਰੇ ਜਾਗਰੂਕ ਕਰੀਏ।
ਵੈੱਲਫੇਅਰ ਸੋਸਾਇਟੀ ਨੇ ਲਾਇਆ ਫ੍ਰੀ ਮੈਡੀਕਲ ਚੈੱਕਅਪ ਕੈਂਪ
NEXT STORY