ਅੰਮ੍ਰਿਤਸਰ(ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਵਿਚ ਸਟੇਲਾ ਨਾਂ ਦੀ ਇਕ ਕੁੜੀ ਵੱਲੋਂ ਆਪਣੇ ਕੁੱਝ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਦੋਸ਼ੀਆਂ ਦੀਆਂ ਤਸਵੀਰਾਂ ਮੁਹੱਲੇ 'ਚ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈਆਂ। ਰੇਖਾ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦਾ ਬੇਟਾ ਕਿਸੇ ਕੰਮ ਲਈ ਬਾਜ਼ਾਰ ਗਿਆ ਸੀ, ਜਿੱਥੇ ਉਸ ਦਾ ਮੋਟਰਸਾਈਕਲ ਰਸਤੇ ਵਿਚ ਜਾ ਰਹੇ ਦੂਜੇ ਮੋਟਰਸਾਈਕਲ ਸਵਾਰ ਰਾਹੁਲ ਅਤੇ ਸਾਹਿਲ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਮਹਿੰਦਰਾ ਚੌਕ ਵਿਚ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੋਈ।
ਕੁੱਝ ਸਮੇਂ ਬਾਅਦ ਹੀ ਸਟੇਲਾ ਨਾਂ ਦੀ ਇਕ ਕੁੜੀ ਰਾਹੁਲ, ਸਾਹਿਲ ਅਤੇ ਕੁੱਝ ਹੋਰ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਵਿਚ ਤੇਜ਼ਧਾਰ ਹਥਿਆਰਾਂ ਸਮੇਤ ਦਾਖਲ ਹੋਈ। ਰੇਖਾ ਨੇ ਦੱਸਿਆ ਕਿ ਜਿਸ ਸਮੇਂ ਇਹ ਨੌਜਵਾਨ ਉਨ੍ਹਾਂ ਦੇ ਘਰ ਦਾਖਲ ਹੋਏ ਸਨ ਉਸ ਸਮੇਂ ਉਹ ਅਤੇ ਉਨ੍ਹਾਂ ਦੀ ਧੀ ਘਰ ਇੱਕਲੇ ਸਨ। ਘਰ ਵਿਚ ਦਾਖਲ ਹੋ ਕੇ ਨੌਜਵਾਨਾਂ ਨੇ ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ ਅਤੇ ਜਾਨੋ ਮਾਰਨ ਦੀ ਗੱਲ ਕਹਿ ਰਹੇ ਸਨ। ਰੇਖਾ ਨੇ ਕਿਹਾ ਕਿ ਉਸ ਨੇ ਅਤੇ ਉਸ ਦੀ ਧੀ ਨੇ ਕਿਸੇ ਤਰ੍ਹਾਂ ਨਾਲ ਕੰਧ ਟੱਪ ਕੇ ਆਪਣੀ ਜਾਨ ਬਚਾਈ। ਨੌਜਵਾਨ ਜਾਂਦੇ ਹੋਏ ਉਨ੍ਹਾਂ ਦੇ ਘਰ ਦਾ ਕਾਫੀ ਨੁਕਸਾਨ ਕਰਨ ਦੇ ਨਾਲ-ਨਾਲ 60 ਹਜ਼ਾਰ ਦੀ ਕਮੇਟੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ ਹਨ। ਇਕ ਪਾਸੇ ਜਿਥੇ ਰੇਖਾ ਨੇ ਪੁਲਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ, ਉਥੇ ਹੀ ਦੂਜੇ ਪਾਸੇ ਪੁਲਸ ਵਲੋਂ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਗੁਰੂ ਨਗਰੀ 'ਚ ਫਿਰ ਲੱਗੇ ਪੋਸਟਰ ਬਣੇ ਰਹੱਸ, ਛਿੜੀ ਨਵੀਂ ਚਰਚਾ
NEXT STORY