ਅੰਮ੍ਰਿਤਸਰ (ਸੁਮਿਤ) : ਗੁਰੂ ਨਗਰੀ ਵਿਚ ਇਕ ਵਾਰ ਫਿਰ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਇਸ ਵਾਰ ਇਨ੍ਹਾਂ ਪੋਸਟਰਾਂ ਰਾਹੀਂ ਵੱਖਰਾ ਹੀ ਸੰਦੇਸ਼ ਦਿੱਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦਾ ਐੱਮ. ਪੀ. ਬਾਹਰੋਂ ਨਹੀਂ ਸਗੋਂ ਅੰਮ੍ਰਿਤਸਰ ਦਾ ਹੀ ਹੋਵੇ। ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਇਹ ਪੋਸਟਰ ਕਿਸ ਪਾਰਟੀ ਜਾਂ ਸ਼ਖਸ ਵਲੋਂ ਲਗਾਏ ਗਏ ਹਨ, ਇਸ ਬਾਰੇ ਫਿਲਹਾਲ ਅਜੇ ਤਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਕਿਸੇ ਨੇ ਇਹ ਪੋਸਟਰ ਲਗਾਉਣ ਦੀ ਜ਼ਿੰਮੇਵਾਰੀ ਲਈ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕਾਂਗਰਸ ਵਲੋਂ ਡਾ. ਮਨਮੋਹਨ ਸਿੰਘ ਦੇ ਨਾਂ 'ਤੇ ਚਰਚਾ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਵਲੋਂ ਦਿਲਚਸਪੀ ਨਾ ਦਿਖਾਉਣ ਤੋਂ ਬਾਅਦ ਦਿੱਲੀ ਦੇ ਕਿਸੇ ਹੋਰ ਚਿਹਰੇ ਨੂੰ ਇਥੇ ਉਮੀਦਵਾਰ ਐਲਾਨਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਦਕਿ ਭਾਜਪਾ ਵਲੋਂ ਪੂਨਮ ਢਿੱਲੋਂ ਅਤੇ ਹਰਦੀਪ ਪੁਰੀ ਨੂੰ ਇਥੋਂ ਉਮੀਦਵਾਰ ਉਤਾਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਇਨ੍ਹਾਂ ਵਿਚੋਂ ਕੋਈ ਵੀ ਆਗੂ ਅੰਮ੍ਰਿਤਸਰ ਦਾ ਰਹਿਣ ਵਾਲਾ ਨਹੀਂ ਹੈ। ਅਜਿਹੇ ਵਿਚ ਲੱਗੇ ਇਹ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ : ਜ਼ਮੀਨਾਂ ਤੇ ਫ਼ਸਲਾਂ ਦੇ ਮੁਆਵਜ਼ੇ ਸਬੰਧੀ ਚੱਲ ਰਹੀ ਕਸ਼ਮਕਸ਼ 'ਤੇ ਲੱਗਾ ਵਿਰਾਮ
NEXT STORY