ਅੰਮ੍ਰਿਤਸਰ (ਰਮਨ) - ਗੁਰੂ ਨਗਰੀ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਜਿੱਥੇ ਸ਼ਹਿਰ ਵਾਸੀਆਂ ਦੇ ਪੂਰੀ ਤਰ੍ਹਾਂ ਨਾਲ ਵੱਟ ਕੱਢ ਰਹੀ ਹੈ, ਉਥੇ ਆਸਮਾਨ ਤੋਂ ਵੱਗ ਰਹੀ ਲੂੰ ਨੇ ਵੀ ਲੋਕਾਂ ਨੂੰ ਘਰਾਂ ਵਿਚ ਕੈਦ ਕਰ ਕੇ ਰੱਖ ਦਿੱਤਾ ਹੈ। ਹਰੇਕ ਵਰਗ ਪੈ ਰਹੀ ਅੱਤ ਦੀ ਗਰਮੀ ਨੂੰ ਕੋਸਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿਚ ਪੈ ਰਹੀ ਗਰਮੀ ਦਾ ਤਾਪਮਾਨ 44 ਡਿਗਰੀ ਦਰਜ ਕੀਤਾ ਗਿਆ ਹੈ, ਜਿਸ ਨਾਲ ਪੂਰਾ ਸ਼ਹਿਰ ਤਪਿਆ ਨਜ਼ਰ ਆ ਰਿਹਾ ਹੈ। ਅਜਿਹੇ ਦਿਨਾਂ ਵਿਚ ਜਿੱਥੇ ਸ਼ਹਿਰ ਵਿਚ ਲੋਕਾਂ ਦੇ ਕਾਰੋਬਾਰ ਠੱਪ ਨਜ਼ਰ ਆ ਰਹੇ ਹਨ, ਉਥੇ ਹੀ ਜਨ-ਜੀਵਨ ਵੀ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਦੂਸਰੇ ਪਾਸੇ ਨੌਜਵਾਨ ਅਤੇ ਬੱਚੇ ਜਿੱਥੇ ਸਵੀਮਿੰਗ ਪੁੱਲਾਂ ਦਾ ਸਹਾਰਾ ਲੈ ਕੇ ਗਰਮੀ ਤੋਂ ਰਾਹਤ ਪਾ ਰਹੇ ਹਨ, ਉਥੇ ਕੁਝ ਨੌਜਵਾਨ ਨਹਿਰਾਂ ਅਤੇ ਖੇਤਾਂ ਵਿਚ ਬਣੀਆਂ ਬੰਬੀਆਂ ਵਿਚ ਡੁੱਬਕੀਆਂ ਲਾ ਕੇ ਆਪਣੇ ਸਰੀਰਾਂ ਅੰਦਰ ਠੰਡਕ ਪਾ ਰਹੇ ਹਨ। ਸਵੀਮਿੰਗਾਂ ਪੁੱਲਾਂ ਵਾਲਿਆਂ ਦੀ ਤੇਜ਼ ਗਰਮੀ ਵਿਚ ਕਾਫੀ ਚਾਂਦੀ ਇਕੱਠੀ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ
ਕਈ ਮੁਲਾਜ਼ਮ ਮੰਗਾਂ ਨੂੰ ਲੈ ਕੇ ਬੈਠੇ ਹਨ ਧਰਨਿਆਂ ’ਚ
ਅੱਗ ਵਾਂਗ ਪੈ ਰਹੀ ਤੇਜ਼ ਗਰਮੀ ਵਿਚ ਜਿੱਥੇ ਆਮ ਜਨਤਾ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ, ਉਥੇ ਕਈ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ ਵਿਚ ਬੈਠੇ ਨਜ਼ਰ ਆ ਰਹੇ ਹਨ। ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਜਿੱਥੇ ਮੁਲਾਜ਼ਮ ਸਰਕਾਰ ਨੂੰ ਜੰਮ ਕੇ ਕੋਸ ਰਹੇ ਹਨ, ਉਥੇ ਗਰਮੀ ਤੋਂ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਤੇਜ਼ ਗਰਮੀ ਤੋਂ ਬਚਣ ਲਈ ਤੰਬੂਆਂ ਹੇਠਾਂ ਬੈਠੇ ਦਿਖਾਈ ਦੇ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ
ਦੁਪਹਿਰ ਸਮੇਂ ਸੜਕਾਂ ਆਉਦੀਆਂ ਹਨ ਸੁੰਨਸਾਨ ਨਜ਼ਰ
ਤੇਜ਼ ਗਰਮੀ ਦੌਰਾਨ ਵੱਗ ਰਹੀ ਲੂੰ ਤੋਂ ਬਚਣ ਲਈ ਲੋਕ ਸਵੇਰ ਅਤੇ ਸ਼ਾਮ ਸਮੇਂ ਹੀ ਘਰੋਂ ਨਿਕਲ ਰਹੇ ਹਨ। ਦੁਪਹਿਰ ਸਮੇਂ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਉਦੀਆਂ ਹਨ। ਸੜਕਾਂ ’ਤੇ ਸਿਰਫ ਆਪਣੇ ਪੇਟ ਨੂੰ ਪਾਲਣ ਲਈ ਫਲ ਵਿਕ੍ਰੇਤਾ ਅਤੇ ਆਟੋਜ਼ ਵਾਲੇ ਹੀ ਘੁੰਮਦੇ ਨਜ਼ਰ ਆਉਂਦੇ ਹਨ।
ਵਾਤਾਵਰਣ ਦਿਵਸ ’ਤੇ ਪੌਦੇ ਲਾਉਣ ਦੀ ਆਉਦੀ ਹੈ ਯਾਦ
ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਵਾਤਾਵਰਣ ਦਿਵਸ ਚੱਲ ਰਿਹਾ ਹੈ। ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਪੌਦੇ ਲਾਉਣ ਦੀ ਯਾਦ ਸਿਰਫ ਵਾਤਾਵਰਣ ਦਿਵਸ ਮੌਕੇ ਆਉਂਦੀ ਹੈ। ਸਮਾਂ ਰਹਿੰਦਿਆਂ ਜੇਕਰ ਠੰਡੀਆਂ ਹਵਾਵਾਂ ਅਤੇ ਵਾਤਾਵਰਣ ਨੂੰ ਸ਼ੁੱਧਤਾ ਰੱਖਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਤਾਂ ਆਉਣ ਵਾਲੀ ਪੀੜ੍ਹੀ ਅਤੇ ਆਉਣ ਵਾਲਾ ਸਮਾਂ ਗੰਭੀਰ ਨਤੀਜਿਆਂ ਦਾ ਸਿੱਟਾ ਦੇਖਣਾ ਪਵੇਗਾ।
ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)
ਠੰਡੀਆਂ-ਮਿੱਠੀਆਂ ਛਬੀਲਾਂ ਦਾ ਲੈ ਰਹੇ ਹਨ ਕਈ ਰਾਹਗੀਰ ਲੁਤਫ
ਗਰਮੀ ਤੋਂ ਰਾਹਤ ਪਾਉਣ ਲਈ ਸ਼ਹਿਰ ਵਿਚ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੋਕਾਂ ਵਲੋਂ ਥਾਂ-ਥਾਂ ਤੇ ਲੱਗ ਰਹੀਆਂ ਠੰਡੀਆਂ-ਮਿੱਠੀਆਂ ਛਬੀਲਾਂ ਦਾ ਰਾਹਗੀਰ ਭਰਪੂਰ ਲੁਤਫ ਲੈ ਕੇ ਗਰਮੀ ਤੋਂ ਰਾਹਤ ਪਾ ਰਹੇ ਹਨ। ਕਈ ਲੋਕ ਗੁਰਧਾਮਾਂ ਵਿਚ ਜਾ ਕੇ ਖੁੱਲ੍ਹੀ ਥਾਂ ਵਿਚ ਆਨੰਦ ਮਾਣ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਮੋਹਾਲੀ 'ਚ ਪੁਲਸ ਨੇ ਚਲਾਈ ਵਿਸ਼ੇਸ਼ ਤਲਾਸ਼ੀ ਮੁਹਿੰਮ, ਨਸ਼ੇ-ਹਥਿਆਰਾਂ ਤੇ 21 ਲੱਖ ਦੀ ਨਕਦੀ ਸਣੇ 20 ਸ਼ੱਕੀ ਲੋਕ ਕਾਬੂ
NEXT STORY