ਅੰਮ੍ਰਿਤਸਰ (ਸੁਮਿਤ ਖੰਨਾ) : ਨਵਾਂ ਸਾਲ ਮਨਾਉਣ ਸ਼ਰਧਾਲੂ ਵੱਡੀ ਗਿਣਤੀ 'ਚ ਗੁਰੂ ਨਗਰੀ ਪਹੁੰਚ ਰਹੇ ਹਨ। ਜਿਵੇਂ-ਜਿਵੇਂ 31 ਦਸਬੰਰ ਨੇੜੇ ਆਉਂਦਾ ਜਾ ਰਿਹਾ ਹੈ, ਸੈਲਾਨੀਆਂ ਦੀ ਆਮਦ ਲਗਾਤਾਰ ਵਧ ਰਹੀ ਹੈ। ਨਵੇਂ ਸਾਲ ਦੀ ਆਮਦ 'ਤੇ ਕਰੀਬ 2 ਲੱਖ ਸ਼ਰਧਾਲੂਆਂ ਦੇ ਗੁਰੂ ਨਗਰੀ 'ਚ ਪਹੁੰਚਣ ਦੀ ਆਸ ਹੈ। ਆਸ-ਪਾਸ ਦੇ ਸਾਰੇ ਹੋਟਲ ਤੇ ਸਰਾਵਾਂ ਬੁੱਕ ਹੋ ਚੁੱਕੀਆਂ ਹਨ। ਸੰਗਤਾਂ ਤੇ ਟੂਰਿਸਟਾਂ ਦੀ ਵਧਦੀ ਆਮਦ ਨਾਲ ਹੋਟਲਾਂ ਦੇ ਕਿਰਾਏ 2 ਤੋਂ 3 ਗੁਣਾ ਹੋ ਗਏ ਹਨ ਉਥੇ ਹੀ ਹਵਾਈ ਟਿਕਟਾਂ ਵੀ ਕਈ-ਕਈ ਜ਼ਿਆਦਾ ਰੇਟ 'ਤੇ ਮਿਲ ਰਹੀਆਂ ਹਨ। ਸ਼ਹਿਰ 'ਚ ਲੱਗਦੇ ਜਾਮ ਕਾਰਣ ਸੈਲਾਨੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਲਈ ਅੰਮ੍ਰਿਤਸਰ ਪੁਲਸ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਤੇ ਗਲਤ ਪਾਰਕਿੰਗ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ।

ਸਾਲ 2017-18 'ਚ ਨਵੇਂ ਸਾਲ ਮੌਕੇ ਸ਼ਧਾਲੂਆਂ ਅਤੇ ਸੈਲਾਨੀਆਂ ਦੀ ਗਿਣਤੀ ਪੌਣੇ ਦੋ ਲੱਖ ਅਤੇ 2018-19 'ਚ ਇਹ ਗਿਣਤੀ 2 ਲੱਖ ਦੇ ਆਸ-ਪਾਸ ਪਹੁੰਚ ਗਈ ਸੀ। ਇਸ ਵਾਰ ਵੀ ਕਰੀਬ ਦੋ ਲੱਖ ਸ਼ਧਾਲੂਆਂ ਤੇ ਸੈਲਾਨੀਆਂ ਦੀ ਆਮਦ ਦਾ ਅਨੁਮਾਨ ਹੋਟਲਾਂ ਵਾਲਿਆਂ ਵਲੋਂ ਲਗਾਇਆ ਜਾ ਰਿਹਾ ਹੈ।
ਸ਼ਰਧਾਲੂਆਂ ਤੇ ਸੈਲਾਨੀਆਂ ਦੀ ਖਿੱਚ ਦੇ ਕੇਂਦਰ
- ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ, ਸ੍ਰੀਰਾਮ ਤੀਰਥ
- ਜਲਿਆਂਵਾਲਾ ਬਾਗ, ਪਾਰਟੀਸ਼ਨ ਮਿਊਜ਼ੀਅਮ, ਕਿਲ੍ਹਾ ਗੋਬਿੰਦਗੜ੍ਹ, ਸਾਡਾ ਪਿੰਡ, ਵਾਰ ਮੈਮੋਰੀਅਲ।
- ਅਟਾਰੀ-ਵਾਹਘਾ ਬਾਰਡਰ 'ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ
ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਦੋ ਨੌਜਵਾਨਾਂ ਦੀ ਮੌਤ
NEXT STORY