ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸ਼ੇ ਦੀ ਆਮਦ ਤੇ ਵਿਕਰੀ ’ਤੇ ਲਗਾਮ ਲਾਈ ਜਾ ਚੁੱਕੀ ਹੈ, ਉੱਧਰ ਦੂਜੇ ਪਾਸੇ ਭਾਰਕ-ਪਾਕਿਸਤਾਨ ਸਰਹੱਦ ’ਤੇ ਹਾਲਾਤ ਕੁਝ ਵੱਖਰੇ ਹੀ ਨਜ਼ਰ ਆ ਰਹੇ ਹਨ। ਇਸ ਸਮੇਂ ਬਾਰਡਰ ਫੈਂਸਿੰਗ ਦੇ ਦੋਵਾਂ ਪਾਸੇ ਕਣਕ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਅਤੇ ਕਟਾਈ ਦੌਰਾਨ ਫੈਂਸਿੰਗ ਦੇ ਨੇੜਲੇ ਖੇਤਾਂ ’ਚ ਆਏ ਦਿਨ ਲਾਵਾਰਿਸ ਹਾਲਤ ’ਚ ਡ੍ਰੋਨ ਡਿੱਗੇ ਮਿਲ ਰਹੇ ਹਨ, ਜੋ ਸਾਬਤ ਕਰਦਾ ਹੈ ਕਿ ਸਮੱਗਲਰਾਂ ’ਤੇ ਸੁਰੱਖਿਆ ਏਜੰਸੀਆਂ ਦੀ ਸ਼ਖਤੀ ਦਾ ਕੋਈ ਖਾਸ ਅਸਰ ਨਹੀਂ ਹੋ ਰਿਹਾ। ਹਾਲਾਂਕਿ ਇਸ ਸਮੇਂ ਸਰਕਾਰ ਵੱਲੋਂ ਸਾਰੇ ਪਿੰਡਾਂ ’ਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਬੀ. ਐੱਸ. ਐੱਫ. ਤੇ ਪੰਜਾਬ ਪੁਲਸ ਵੱਲੋਂ ਆਏ ਦਿਨ ਜੁਆਇੰਟ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਜਿਨ੍ਹਾਂ ’ਚ ਸਫਲਤਾ ਵੀ ਮਿਲ ਰਹੀ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਤਰਨਤਾਰਨ ਦੇ ਹਵੇਲੀਆਂ ਪਿੰਡ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਧਨੋਆ ਖੁਰਦ ਅਤੇ ਧਨੋਆ ਕਲਾਂ ਪਿੰਡ ਸਮੱਗਲਿੰਗ ਦੇ ਮਾਮਲੇ ’ਚ ਬਦਨਾਮ ਹੋ ਰਹੇ ਹਨ। ਬੀਤੇ ਦਿਨੀਂ ਵੀ ਬੀ.ਐੱਸ.ਐੱਫ. ਵੱਲੋਂ ਧਨੋਆ ਖੁਰਦ ਪਿੰਡ ’ਚ ਇਕ ਮਿੰਨੀ ਡ੍ਰੋਨ ਤੇ ਹੈਰੋਇਨ ਦਾ ਪੈਕੇਜ ਲਾਵਾਰਿਸ ਹਾਲਤ ’ਚ ਪਿਆ ਜ਼ਬਤ ਕੀਤਾ ਗਿਆ। ਕੁਝ ਦਿਨ ਪਹਿਲਾਂ ਪੁਲਸ ਵੱਲੋਂ ਤਿੰਨ ਕਿਲੋ ਹੈਰੋਇਨ ਦੇ ਨਾਲ ਸਰਬਜੀਤ ਨਾਂ ਦੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਧਨੋਆ ਖੁਰਦ ਪਿੰਡ ਦਾ ਹੀ ਵਾਸੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸਥੱਰ, ਨੌਜਵਾਨ ਗ੍ਰੰਥੀ ਸਮੇਤ ਦੋ ਦੀ ਮੌਕੇ 'ਤੇ ਮੌਤ
ਵੱਡੇ ਪੱਧਰ ’ਤੇ ਐਂਟੀ ਡ੍ਰੋਨ ਤਕਨੀਕ ਲਾਉਣ ਦੀ ਲੋੜ
ਜਾਪਦਾ ਹੈ ਕਿ ਪਾਕਿਸਤਾਨ ਨਾਲ ਲੱਗੇ ਪੰਜਾਬ ਦੇ 553 ਕਿਲੋਮੀਟਰ ਲੰਬੇ ਬਾਰਡਰ ’ਤੇ 13 ਐਂਟੀ ਡ੍ਰੋਨ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਪਾਕਿਸਤਾਨ ਵੱਲੋਂ ਆਉਣ ਵਾਲੇ ਡ੍ਰੋਨ ਨੂੰ ਆਪਣੇ ਰਾਡਾਰ ’ਚ ਲੈ ਕੇ ਡੇਗ ਦਿੰਦੀ ਹੈ ਪਰ ਇਸ ਤਕਨੀਕ ਨੂੰ ਵੱਡੇ ਪੱਧਰ ’ਤੇ ਪੰਜਾਬ ਬਾਰਡਰ ’ਤੇ ਲਾਉਣ ਦੀ ਲੋੜ ਹੈ ਤਾਂ ਕਿ ਇਕ ਵੀ ਡ੍ਰੋਨ ਭਾਰਤੀ ਸਰਹੱਦ ’ਚ ਘੁਸਪੈਠ ਨਾ ਕਰ ਸਕੇ ਅਤੇ ਹੈਰੋਇਨ ਤੇ ਹਥਿਆਰਾਂ ਦੀ ਆਮਦ ਬਿਲਕੁਲ ਬੰਦ ਹੋ ਜਾਵੇ।
ਇੰਟੈਲੀਜੈਂਸ ਤੇ ਪੁਲਸ ਸਪੈਸ਼ਲ ਸੈੱਲ ਦੇ ਸਫਲ ਆਪ੍ਰੇਸ਼ਨ
ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਬੀ.ਐੱਸ.ਐੱਫ. ਇੰਟੈਲੀਜੈਂਸ ਵਿੰਗ ਤੇ ਪੰਜਾਬ ਪੁਲਸ ਦਿਹਾਤੀ ਦੇ ਸਪੈਸ਼ਲ ਸੈੱਲ ਵੱਲੋਂ ਵੀ ਸਖਤ ਯਤਨ ਕੀਤੇ ਜਾ ਰਹੇ ਹਨ ਅਤੇ ਆਪਸ ’ਚ ਸੂਚਨਾਵਾਂ ਦਾ ਆਦਾਨ ਪ੍ਰਦਾਨ ਕਰਦੇ ਹੋਏ ਜੁਆਇੰਟ ਆਪ੍ਰੇਸ਼ਨ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਪਾਕਿਸਤਾਨ ’ਚ ਫਿਰੌਤੀ ਨਾ ਦੇਣ ’ਤੇ ਅਗਵਾਕਾਰਾਂ ਨੇ 13 ਸਾਲਾ ਮੁੰਡੇ ਦਾ ਕੀਤਾ ਕਤਲ
ਅਜੇ ਕੁਝ ਦਿਨ ਪਹਿਲਾਂ ਹੀ ਬੀ. ਐੱਸ. ਐੱਫ. ਇੰਟੈਲੀਜੈਂਸ ਵਿੰਗ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਅਜਨਾਲਾ ਦੇ ਇਲਾਕੇ ਤੋਂ ਇਕ ਹਿਸਟਰੀ ਸ਼ੀਟਲ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਪਿੱਛੋਂ ਸਮੱਗਲਰ ਦੀ ਸ਼ਿਨਾਖਤ ’ਤੇ ਗੁਰਦਾਸਪੁਰ ਦੇ ਸਰਮਾਏ ਇਲਾਕੇ ’ਚ ਇਕ ਲੱਖ ਰੁਪਏ ਦੀ ਡਰੱਗ ਮਨੀ ਨੂੰ ਵੀ ਜ਼ਬਤ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਸਮੱਗਲਰ ਵੱਲੋਂ ਕਈ ਅਹਿਮ ਖੁਲਾਸੇ ਵੀ ਕੀਤੇ ਗਏ ਹਨ ਜਿਸ ਨਾਲ ਆਉਣ ਵਾਲੇ ਦਿਨਾਂ ’ਚ ਚੰਗੀ ਸਫਲਤਾ ਹੱਥ ਲੱਗ ਸਕਦੀ ਹੈ।
ਸਰਹੱਦੀ ਪਿੰਡਾਂ ’ਚ ਕੁਝ ਗੱਦਾਰ ਕਰਦੇ ਹਨ ਸਮੱਗਲਰਾਂ ਦੀ ਮਦਦ
ਮੁੱਖ ਤੌਰ ’ਤੇ ਿਜਹੜੇ ਸਰਹੱਦੀ ਪਿੰਡਾਂ ’ਚ ਆਏ ਦਿਨ ਡ੍ਰੋਨ ਤੇ ਹੈਰੋਇਨ ਫੜੀ ਜਾ ਰਹੀ ਹੈ। ਉਨ੍ਹਾਂ ਪਿੰਡਾਂ ’ਚ ਰਹਿਣ ਵਾਲੇ ਕੁਝ ਦੇਸ਼ ਦੇ ਗੱਦਾਰ ਹੀ ਸਮੱਗਲਰਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਰਾਹ ਦਿਖਾਉਣ ਦਾ ਕੰਮ ਕਰੇ ਹਨ। ਹਾਲ ਹੀ ’ਚ ਅੰਮ੍ਰਿਤਸਰ ਦੇ ਇਕ ਸਰਹੱਦੀ ਪਿੰਡ ਤੋਂ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਤਰਨਤਾਨ ਜ਼ਿਲੇ ਦੇ ਪਿੰਡ ਤੋਂ ਅੰਮ੍ਰਿਤਸਰ ’ਚ ਹੈਰੋਇਨ ਦੀ ਖੇਬ ਲੈਣ ਲਈ ਆਇਆ ਸੀ।
ਇਹ ਵੀ ਪੜ੍ਹੋ- ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ, ਛੇ ਮਹੀਨੇ ਦੇ ਬੱਚੇ ਦਾ ਪਿਓ ਸੀ ਮ੍ਰਿਤਕ
ਪਾਕਿਸਤਾਨ ਰੇਂਜਰਸ ਸ਼ਰੇਆਮ ਕਰਦੇ ਹਨ ਸਮੱਗਲਰਾਂ ਦੀ ਮਦਦ
ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ’ਚ ਫਸਾਉਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਆਏ ਿਦਨ ਕੋਈ ਨਾ ਕੋਈ ਸਾਜ਼ਿਸ ਰਚੀ ਰਹਿੰਦੀ ਹੈ। ਇਸੇ ਕੜੀ ’ਚ ਪਾਕਿਸਤਾਨ ਰੇਂਜਰਸ ਵੀ ਸ਼ਰੇਆਮ ਸਮੱਗਲਰਾਂ ਦੀ ਮਦਦ ਕਰਦੇ ਹਨ ਅਤੇ ਫੈਂਸਿੰਗ ਦੇ ਦੂਜੇ ਪਾਸੇ ਪਾਕਿਸਤਾਨੀ ਇਲਾਕੇ ’ਚ ਡ੍ਰੋਨ ਉਡਾਉਣ ਵਾਲੇ ਪਾਕਿਸਤਾਨੀ ਸਮੱਗਲਰਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਨੂੰ ਡ੍ਰੋਨ ਉਡਾਉਣ ’ਚ ਮਦਦ ਕਰਦੇ ਹਨ। ਪਾਕਿਸਤਾਨੀ ਸਮੱਗਲਰਾਂ ਦੇ ਪੈਰਾਂ ਦੇ ਨਿਸ਼ਾਨ ਮਿਟਾਉਣ ਲਈ ਕਈ ਵਾਰ ਪਾਕਿਸਤਾਨ ਰੇਂਜਰਸ ਵੱਲੋਂ ਸਮੱਗਲਿੰਗ ਵਾਲੀ ਥਾਂ ’ਤੇ ਟ੍ਰੈਕਟਰਜ਼ ਰਾਹੀਂ ਜ਼ਮੀਨ ਨੂੰ ਵਹਾ ਦਿੱਤਾ ਜਾਂਦਾ ਹੈ ਅਤੇ ਸਬੂਤ ਮਿਟਾ ਦਿੱਤੇ ਜਾਂਦੇ ਹਨ।
ਖੇਤੀਬਾੜੀ ਦੀ ਆੜ ’ਚ ਸਮੱਗਲਿੰਗ ਕਰ ਰਹੇ ਕੁਝ ਕਿਸਾਨ
ਕੁਝ ਸਮੱਗਲਰ ਤਾਂ ਅਜਿਹੇ ਹਨ ਜੋ ਖੇਤੀਬਾੜੀ ਕਰਨ ਦੀ ਆੜ ਵਿਚ ਕਿਸਾਨ ਭੇਸ ’ਚ ਸਮੱਗਲਿੰਗ ਕਰ ਰਹੇ ਹਨ ਤੇ ਅਜਿਹੇ ਕਿਸਾਨ ਵੇਸ਼ੀ ਸਮੱਗਲਰਾਂ ਨੂੰ ਕਈ ਵਾਰ ਬੀ. ਐੱਸ. ਐੱਫ. ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਵੀ ਕੀਤਾ ਗਿਆ ਹੈ। ਖੇਤੀਬਾੜੀ ਦੇ ਯੰਤਰਾਂ ’ਚ ਅਜਿਹੇ ਕਿਸਾਨ ਵੇਸ਼ੀ ਸਮੱਗਲਰ ਹੈਰੋਇਨ ਦੀ ਖੇਬ ਇਧਰ ਓਧਰ ਕਰਨ ਦਾ ਯਤਨ ਕਰਦੇ ਹਨ।
ਸੌਖਾ ਨਹੀਂ ਰਹਿੰਦਾ ਛੋਟੇ ਡਰੋਨ ਫੜਨਾ
ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਛੋਟੇ ਡ੍ਰੋਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਇਨ੍ਹਾਂ ਦੀ ਆਵਾਜ਼ੀ ਕਾਫੀ ਘੱਟ ਹੁੰਦੀ ਹੈ ਤੇ ਸਪੀਡ ਵੀ ਵੱਧ ਹੁੰਦੀ ਹੈ। ਇਹ ਡ੍ਰੋਨਜ਼ ਜੈਮਰ ਦੀ ਲਪੇਟ ’ਚ ਵੀ ਨਹੀਂ ਆਉਂਦੇ ਅਤੇ ਇਨ੍ਹਾਂ ਨੂੰ ਬੀ.ਐੱਸ.ਐੱਫ. ਦੀ ਗੋਲੀ ਦਾ ਨਿਸ਼ਾਨਾ ਵੀ ਆਸਾਨੀ ਨਾਲ ਨਹੀਂ ਬਣਾਇਆ ਜਾ ਸਕਦਾ। ਛੋਟੇ ਡ੍ਰੋਨਜ਼ ਖੇਪ ਨੂੰ ਆਸਮਾਨ ਤੋਂ ਹੀ ਸੁੱਟਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ ਜਿਨ੍ਹਾਂ ਨੂੰ ਟ੍ਰੇਸ ਕਰ ਸਕਣਾ ਸੌਖਾ ਨਹੀਂ ਰਹਿੰਦਾ।
ਇਹ ਵੀ ਪੜ੍ਹੋ- ਕਰਿਆਣੇ ਦੀ ਦੁਕਾਨ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ
ਨਹੀਂ ਟੁੱਟ ਰਿਹਾ ਜੇਲਾਂ ਤੋਂ ਚੱਲ ਰਿਹਾ ਨੈੱਟਵਰਕ
ਆਏ ਦਿਨ ਜੇਲਾਂ ਦੇ ਅੰਦਰੋਂ ਮੋਬਾਇਲ ਫੋਨਜ਼ ਤੇ ਨਸ਼ੀਲੇ ਪਦਾਰਥਾਂ ਦਾ ਮਿਲਣਾ ਹੁਣ ਆਮ ਗੱਲ ਹੋ ਚੁੱਕੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਇਹ ਖੁਲਾਸਾ ਵੀ ਕੀਤਾ ਜਾ ਚੁੱਕਾ ਹੈ ਕਿ ਜੇਲਾਂ ’ਚ ਕੈਦ ਪੁਰਾਣੇ ਸਮੱਗਲਰ ਅੰਦਰੋਂ ਹੀ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਹਨ ਅਤੇ ਸਮੱਗਲਿੰਗ ਕਰਵਾ ਰਹੇ ਹਨ। ਹਾਲਾਂਕਿ ਜੇਲ ਪ੍ਰਸ਼ਾਸਨ ਦਾ ਦਾਅਵਾ ਰਹਿੰਦਾ ਹੈ ਕਿ ਜੇਲਾਂ ’ਚ ਜੈਮਰ ਲਾਏ ਜਾ ਰਹੇ ਹਨ ਜਿਸ ਨਾਲ ਕੋਈ ਵੀ ਫੋਨ ਜੇਲ ਦੇ ਅੰਦਰੋਂ ਨਹੀਂ ਚੱਲ ਸਕਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸਥੱਰ, ਨੌਜਵਾਨ ਗ੍ਰੰਥੀ ਸਮੇਤ ਦੋ ਦੀ ਮੌਕੇ 'ਤੇ ਮੌਤ
NEXT STORY