ਚੋਹਲਾ ਸਾਹਿਬ (ਨਈਅਰ)— ਵਣ ਮੰਡਲ ਅਫਸਰ ਅੰਮ੍ਰਿਤਸਰ ਸ਼੍ਰੀ ਰਾਜੇਸ਼ ਗੁਲਾਟੀ ਅਤੇ ਵਣ ਰੇਂਜ ਅੰਮ੍ਰਿਤਸਰ ਹਰਦੇਵ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਚੋਹਲਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਪੰਜਵੀਂ ਵਿਖੇ 'ਪੰਜਾਬ ਹਰਿਆਵਲ ਮੁਹਿੰਮ' ਤਹਿਤ ਸੁੰਦਰ ਫੁੱਲ, ਫਲ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਸਮੇਂ ਜਾਣਕਾਰੀ ਦਿੰਦਿਆਂ ਵਣ ਮੰਡਲ ਅਫਸਰ ਰਾਜੇਸ਼ ਗੁਲਾਟੀ ਨੇ ਕਿਹਾ ਕਿ ਸਾਨੂੰ ਵਧ ਤੋਂ ਵਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਇਹ ਪੌਦੇ ਸਾਨੂੰ ਠੰਡੀ ਛਾਂ ਦੇ ਨਾਲ ਨਾਲ ਵੱਖ-ਵੱਖ ਕਿਸਮਾਂ ਦੇ ਮਿੱਠੇ ਅਤੇ ਪੋਸ਼ਣ ਭਰਪੂਰ ਫਲ ਵੀ ਦਿੰਦੇ ਹਨ। ਮੌਸਮੀ ਫਲ ਸਾਡੇ ਸਰੀਰ 'ਚੋਂ ਜ਼ਹਿਰੀਲੇ ਤੱਤ ਕੱਢਣ 'ਚ ਅਤੇ ਸਰੀਰ ਨੂੰ ਤੰਦਰੁਸਤ ਰੱਖਣ 'ਚ ਵੀ ਸਹਾਈ ਹੁੰਦੇ ਹਨ। ਇਸ ਸਮੇਂ ਬੋਲਦਿਆਂ ਮੈਨੇਜਰ ਪ੍ਰਗਟ ਸਿੰਘ ਨੇ ਦੱਸਿਆ ਕਿ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਮਨੁੱਖਤਾ ਦੇ ਭਲੇ ਲਈ ਵਧ ਤੋਂ ਵਧ ਪੌਦੇ ਲਗਾਉਂਣੇ ਚਾਹੀਦੇ ਹਨ ਅਤੇ ਇਨ੍ਹਾਂ ਪੌਦਿਆਂ ਦੀ ਪੂਰੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਧਰਤੀ ਤੇ ਦਰਖਤ ਹਨ ਤਾਂ ਮਨੁੱਖੀ ਜੀਵਨ ਦੇ ਨਾਲ-ਨਾਲ ਕਰੋੜਾਂ ਜੀਵ-ਜੰਤੂਆਂ ਦਾ ਜੀਵਨ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਵਣ ਵਿਭਾਗ ਬਲਾਕ ਅਫਸਰ ਦਵਿੰਦਰ ਕੁਮਾਰ, ਬੀਟ ਇੰਚਾਰਜ ਰਾਜਨਪ੍ਰੀਤ ਸਿੰਘ ਧੀਰ, ਮੈਡਮ ਪਰਮਿੰਦਰ ਕੌਰ, ਜਗਦੀਪ ਸਿੰਘ, ਭੁਪਿੰਦਰ ਸਿੰਘ ਖਜਾਨਚੀ ਰੱਤੋਕੇ ਆਦੀ ਹਾਜ਼ਰ ਸਨ।
ਘਰੇਲੂ ਝਗੜੇ ਕਾਰਨ ਭਰਾ ਹੱਥੋਂ ਗਈ ਭਰਾ ਦੀ ਜਾਨ
NEXT STORY