ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਇਤਿਹਾਸਕ ਤੇ ਧਾਰਮਿਕ ਸਥਾਨ ਰਾਮਤੀਰਥ ਮੇਲੇ ਦੌਰਾਨ ਭਾਰੀ ਹੰਗਾਮਾ ਹੋ ਗਿਆ। ਜਾਣਾਕਾਰੀ ਮੁਤਾਬਕ ਇਹ ਹੰਗਾਮਾ ਮੰਦਰ ਅੰਦਰ ਕੰਪਲੈਕਸ 'ਚ ਲੱਗੀਆਂ ਰੇਹੜ੍ਹੀਆਂ ਨੂੰ ਲੈ ਕੇ ਹੋਇਆ। ਮਾਮਲਾ ਉਸ ਸਮੇਂ ਵਧ ਗਿਆ ਜਦੋਂ ਪਰਿਕਰਮਾ 'ਚ ਲੱਗੀਆਂ ਰੇਹੜੀਆਂ ਹਟਾ ਰਹੇ ਧੂਣਾ ਸਾਹਿਬ ਟਰੱਸਟ ਦਾ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਾਅਦ 'ਚ ਪੁਲਸ ਨੇ ਪਹੁੰਚ ਮਹੌਲ ਸ਼ਾਂਤ ਕਰਵਾਇਆ। ਟਰੱਸਟ ਦਾ ਕਹਿਣਾ ਹੈ ਕਿ ਸਰੋਵਰ ਦੁਆਲੇ ਲੱਗਦੀਆਂ ਰੇਹੜੀਆਂ ਨਾਲ ਸਰੋਵਰ ਦੀ ਬੇਅਦਬੀ ਹੁੰਦੀ ਹੈ, ਜਿਸ ਨੂੰ ਵਾਰ-ਵਾਰ ਬਰਦਾਸ਼ ਨਹੀਂ ਕੀਤਾ ਜਾ ਸਕਦਾ।
ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਸਥਿਤੀ 'ਤੇ ਕਾਬੂ ਪਾਇਆ ਤੇ ਮੰਦਰ ਕੰਪਲੈਕਸ 'ਚੋਂ ਦੁਕਾਨਾਂ ਹਟਾਏ ਜਾਣ ਦੀ ਗੱਲ ਕਹੀ। ਦੱਸ ਦੇਈਏ ਕਿ ਰਾਮਤੀਰਥ ਬਾਲਮੀਕਿ ਭਾਈਚਾਰੇ ਦਾ ਧਾਰਮਿਕ ਅਸਥਾਨ ਹੈ, ਜਿਥੇ ਹਰ ਸਾਲ ਵੱਡਾ ਮੇਲਾ ਲੱਗਦਾ ਹੈ।
ਲੌਂਗੋਵਾਲ ਦੀ ਅਪੀਲ ’ਤੇ ਸਟੇਜ 'ਤੇ ਨਹੀਂ ਗਏ ਕੈਪਟਨ
NEXT STORY