ਅੰਮ੍ਰਿਤਸਰ (ਸੁਮਿਤ ਖੰਨਾ) : ਕਹਿੰਦੇ ਨੇ ਇਸ਼ਕ ਅੰਨਾਂ ਹੁੰਦਾ ਹੈ ਪਰ ਇੰਨਾਂ ਅੰਨਾਂ ਕਿ ਰਿਸ਼ਤਿਆਂ ਨੂੰ ਪੈਰਾਂ ਹੇਠ ਮਧੋਲਦਾ ਹੋਇਆ ਹੱਦਾਂ ਪਾਰ ਕਰ ਜਾਏ ਤਾਂ ਤੁਸੀਂ ਕੀ ਕਹੋਗੇ। ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਇਕ ਭੈਣ ਨੇ ਹੀ ਆਪਣੀ ਭੈਣ ਦਾ ਘਰ ਬਰਬਾਦ ਕਰ ਦਿੱਤਾ। ਅੰਮ੍ਰਿਤਸਰ ਵਿਚ ਇਕ 12ਵੀਂ ਕਲਾਸ ਦੀ ਵਿਦਿਆਰਥਣ ਆਪਣੇ ਜੀਜੇ ਨਾਲ ਫਰਾਰ ਹੋ ਗਈ। ਸੂਚਨਾ ਮਿਲਣ 'ਤੇ ਜਦੋਂ ਪਰਿਵਾਰ ਨੇ ਜਦੋਂ ਦੋਹਾਂ ਨੂੰ ਕਾਲ ਕੀਤੀ ਤਾਂ ਦੋਹਾਂ ਨੇ ਘਰ ਆਉਣ ਇਨਕਾਰ ਕਰ ਦਿੱਤਾ।
ਪੀੜਤਾ ਭੈਣ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਵਿਆਹ ਪੰਜ ਸਾਲ ਪਹਿਲਾਂ ਸਾਗਰ ਨਾਲ ਹੋਇਆ ਸੀ ਪਰ ਸਾਗਰ ਦਾ ਵਿਆਹ ਪਹਿਲਾਂ ਵੀ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਵੀ ਉਸ ਦੇ ਕਈ ਕੁੜੀਆਂ ਨਾਲ ਸੰਬੰਧ ਸਨ ਪਰ ਉਸ ਨੂੰ ਨਹੀਂ ਪਤਾ ਸੀ ਕਿ ਸਾਗਰ ਦੀ ਅੱਖ ਉਸ ਦੀ ਭੈਣ 'ਤੇ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੋ ਬੱਚੇ ਵੀ ਹਨ। ਉਸ ਦੇ ਪਤੀ ਸਾਗਰ ਤੇ ਭੈਣ ਨੇ ਇਸ਼ਕ 'ਚ ਅੰਨ੍ਹੇ ਹੋ ਕੇ ਦੋਹਾਂ ਮਾਸੂਮਾਂ ਦੀ ਵੀ ਪਰਵਾਹ ਨਹੀਂ ਕੀਤੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਦੋਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਾਊਦੀ ਅਰਬ ਗਏ ਹਰਜੀਤ ਦੀ ਲਾਸ਼ ਵੀ ਪਰਿਵਾਰ ਨੂੰ ਦੇਖਣੀ ਨਸੀਬ ਨਾ ਹੋਈ
NEXT STORY