ਅੰਮ੍ਰਿਤਸਰ : ਮੁਸਲਿਮ ਭਾਈਚਾਰੇ ਵਲੋਂ ਸ਼ੁੱਕਰਵਾਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਸੀਏਏ ਖਿਲਾਫ ਸਿੱਖਾਂ ਦੇ ਸਾਥ ਦੀ ਮੰਗ ਕੀਤੀ ਗਈ। ਇਸ ਦੌਰਾਨ ਜੱਥੇਬੰਦੀ ਦੇ ਕਾਰਕੁਨਾਂ ਨੇ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਪਲਾਜ਼ਾ 'ਚ ਜੁੰਮੇ ਦੀ ਨਮਾਜ਼ ਵੀ ਪੜ੍ਹੀ। ਇਹ ਨਜ਼ਾਰਾਂ ਵੇਖ ਕੇ ਦਿਲ ਬਾਗੋ-ਬਾਗ ਹੋ ਗਿਆ। ਇਸ ਉਪਰੰਤ ਉਨ੍ਹਾਂ ਨੇ ਅਕਾਲ ਤਖਤ ਦੇ ਸਕੱਤਰ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਸਿੱਖ ਸੀਏਏ ਖਿਲਾਫ ਮੁਸਲਿਮ ਭਾਈਚਾਰੇ ਦੀ ਹਮਾਇਤ ਕਰਨ।
ਜਥੇਬੰਦੀ ਦੇ ਆਗੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਦੁਨੀਆ 'ਚ ਹਰ ਸਿੱਖ ਮੰਨਦਾ ਹੈ ਅਤੇ ਇੱਜ਼ਤ ਦਿੰਦਾ ਹੈ, ਜਿਸ ਕਰਕੇ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕਰਨ ਆਏ ਹਨ। ਸ੍ਰੀ ਅਕਾਲ ਤਖਤ ਨੂੰ ਇਸ ਬਾਰੇ ਸਮੁੱਚੀ ਕੌਮ ਦਾ ਨਜ਼ਰੀਆ ਪੇਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਸਿੱਖਾਂ ਨੂੰ ਇਸ ਸਬੰਧੀ ਫੈਸਲਾ ਲੈਣ 'ਚ ਆਸਾਨੀ ਹੋਵੇਗੀ।
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ
NEXT STORY