ਅੰਮ੍ਰਿਤਸਰ (ਸੁਮਿਤ ਖੰਨਾ) : ਕੈਪਟਨ ਸਰਕਾਰ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ ਅਤੇ ਸੰਨੀ ਦਿਓਲ ਨੇ ਜੋ ਪੰਪ ਉਖਾੜਿਆ ਹੈ, ਉਸ 'ਚੋਂ ਨਿਕਲਣ ਵਾਲੇ ਪਾਣੀ 'ਚ ਕੈਪਟਨ ਸਰਕਾਰ ਵਹਿ ਜਾਵੇਗੀ। ਇਹ ਕਹਿਣਾ ਹੈ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦਾ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਰੇਲ ਹਾਦਸੇ ਦੀ ਬਰਸੀ 'ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਰੁਣ ਚੁੱਘ ਨੇ ਕਿਹਾ ਕਿ ਕੈਪਟਨ ਕੋਲ ਤਾਂ ਆਪਣੇ ਮੰਤਰੀਆਂ ਨੂੰ ਮਿਲਣ ਦਾ ਟਾਈਮ ਨਹੀਂ ਹੈ ਤਾਂ ਜਨਤਾ ਲਈ ਕਿਥੋਂ ਹੋਵੇਗਾ। ਇਸਦੇ ਨਾਲ ਹੀ ਭਾਜਪਾ ਆਗੂ ਨੇ ਰਾਣਾ ਸੋਢੀ ਤੇ ਰਾਜਾ ਵੜਿੰਗ ਨੂੰ ਕੈਪਟਨ ਦੀ ਗੱਡੀ 'ਚ ਨਾ ਬਿਠਾਏ ਜਾਣ 'ਤੇ ਵੀ ਟਿੱਪਣੀ ਕੀਤੀ।
ਦੱਸ ਦੇਈਏ ਕਿ ਅੰਮ੍ਰਿਤਸਰ ਰੇਲ ਹਾਦਸੇ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ ਹੈ ਪਰ ਪੀੜਤ ਪਰਿਵਾਰ ਅਜੇ ਵੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਅਮਰੀਕਾ ਤੋਂ ਕੈਨੇਡਾ ਜਾਂਦੇ ਸਮੇਂ ਪੰਜਾਬੀ ਟਰਾਲਾ ਚਾਲਕ ਦੀ ਮੌਤ
NEXT STORY