ਗੁਰਦਾਸਪੁਰ (ਹਰਮਨ): ਕਾਹਨੂੰਵਾਨ ਕਸਬੇ ਵਿਚ ਅੱਜ ਦੁਪਹਿਰ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇਕ ਵਿਅਕਤੀ ਜ਼ਹਿਰੀਲੀਆਂ ਧਮੂੜੀਆਂ ਨੂੰ ਅੱਗ ਨਾਲ ਸਾੜਦੇ ਸਮੇਂ ਆਪ ਹੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਕਾਹਨੂੰਵਾਨ ਵਾਸੀ ਦਲੀਪ ਸਿੰਘ ਪੁੱਤਰ ਭੀਖਮ ਸਿੰਘ ਅੱਜ ਦੁਪਹਿਰ ਆਪਣੇ ਘਰ ਵਿੱਚ ਇਕੱਲਾ ਸੀ। ਉਸ ਦੀ ਪਤਨੀ ਕਿਸੇ ਕੰਮ ਵਾਸਤੇ ਕਿਸੇ ਹੋਰ ਘਰ ਗਈ ਹੋਈ ਸੀ। ਦਲੀਪ ਸਿੰਘ ਨੇ ਘਰ ਦੀ ਛੱਤ 'ਤੇ ਪਈਆਂ ਲੱਕੜੀਆਂ ਅਤੇ ਧਮੋੜੀਆਂ ਨੂੰ ਡੀਜ਼ਲ ਦੇ ਨਾਲ ਸਾੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡੀਜ਼ਲ ਨੇ ਅੱਗ ਨੂੰ ਹੋਰ ਭੜਕਾ ਦਿੱਤਾ ਤੇ ਜਦੋਂ ਉਹ ਅੱਗ ਤੋਂ ਪਿੱਛੇ ਹਟਣ ਲੱਗਿਆ ਤਾਂ ਪੌੜੀ ਅਤੇ ਲੱਕੜਾਂ ਸਮੇਤ ਹੇਠਾਂ ਡਿੱਗ ਪਿਆ। ਡਿੱਗਣ ਨਾਲ ਉਹ ਭੜਕਦੀ ਅੱਗ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ DGP ਨੇ ਅਫ਼ਸਰਾਂ ਨੂੰ ਜਾਰੀ ਕਰ 'ਤੇ ਵੱਡੇ ਹੁਕਮ, 10 ਦਿਨਾਂ ਦੇ ਅੰਦਰ-ਅੰਦਰ...
ਘਰ ਵਿੱਚ ਪਈ ਵਾਸ਼ਿੰਗ ਮਸ਼ੀਨ ਵੀ ਅੱਗ ਕਾਰਨ ਸੜ ਗਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਬਣਾ ਕੇ ਬਾਹਰ ਕੰਮ ਲਈ ਗਈ ਸੀ ਅਤੇ ਸੋਚਿਆ ਸੀ ਕਿ ਵਾਪਸ ਆ ਕੇ ਖਾਣਾ ਖਾਵਾਂਗੇ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦਲੀਪ ਸਿੰਘ ਦੀ ਮੌਤ ਕਾਰਨ ਮੁਹੱਲੇ ਅਤੇ ਕਸਬੇ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੀਆਂ ਦੋ ਧੀਆਂ ਹਨ, ਜੋ ਵਿਆਹੀਆਂ ਹੋਈਆਂ ਹਨ। ਦਲੀਪ ਸਿੰਘ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ। ਪਰਿਵਾਰ ਵੱਲੋਂ ਕਿਸੇ ਵੀ ਪੁਲਸ ਜਾਂ ਕਾਨੂੰਨੀ ਕਾਰਵਾਈ ਦੀ ਮੰਗ ਨਹੀਂ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- 14 ਸਾਲ ਦੀ ਵਿਆਹੀ ਜ਼ਿੰਦਗੀ ਦਾ ਦੁਖਦਾਈ ਅੰਤ, ਸਹੁਰਾ ਪਰਿਵਾਰ ਦਾ ਕਾਰਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਕੀਰਤਪੁਰ ਸਾਹਿਬ ਵਿਖੇ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
NEXT STORY