ਪਟਿਆਲਾ (ਰਾਜੇਸ਼ ਪੰਜੌਲਾ) : ਗੁਰੂ ਨਾਨਕ ਨਗਰ ਕਾਲੋਨੀ ਦੀ ਗਲੀ ਨੰਬਰ 18 ’ਚ ਰਹਿਣ ਵਾਲੇ ਇਕ ਗਰੀਬ ਵਿਅਕਤੀ ਦਾ ਸੁਪਨਾ ਉਸ ਵੇਲੇ ਚਕਨਾਚੂਰ ਹੋ ਗਿਆ ਜਦੋਂ ਕਿਰਾਏ ਦੇ ਮਕਾਨ ’ਚ ਰਹਿੰਦਿਆਂ ਆਪਣਾ ਘਰ ਬਣਾਉਣ ਲਈ ਕਮਰੇ ’ਚ ਰੱਖੇ ਲੱਖਾਂ ਰੁਪਏ ਨੂੰ ਅੱਗ ਲੱਗ ਗਈ। ਵਿਸ਼ਾਲ ਕੁਮਾਰ ਨਾਂ ਦਾ ਇਹ ਵਿਅਕਤੀ ਸਵੇਰ ਤੋਂ ਲੈ ਕੇ ਰਾਤ ਤੱਕ ਇਕ ਰੇਹੜੀ ’ਤੇ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ ਅਤੇ ਸਾਰਾ ਦਿਨ ਰੇਹੜੀ ਲਾ ਕੇ ਕਿਰਾਏ ਦੇ ਘਰ ’ਚ ਰਹਿੰਦਿਆਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਆਪਣਾ ਘਰ ਬਣਾਉਣ ਲਈ ਪੈਸੇ ਜੋੜ ਰਿਹਾ ਸੀ। ਅੱਜ ਜਦੋਂ ਉਸ ਦੇ ਘਰ ’ਚ ਬਿਜਲੀ ਦੇ ਸ਼ਾਟ ਸਰਕਟ ਕਾਰਨ ਲੱਗ ਗਈ ਤਾਂ ਜਿਥੇ 5 ਲੱਖ ਰੁਪਏ ਕੈਸ਼ ਅੱਗ ਦੀ ਭੇਟ ਚੜ੍ਹ ਗਏ, ਉੱਥੇ ਘਰ ’ਚ ਰੱਖੀ ਉਸ ਦੀ ਪੁਸ਼ਤੈਨੀ ਚਾਂਦੀ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਇਸ ਦੇ ਨਾਲ ਹੀ ਘਰ ’ਚ ਰੱਖਿਆ ਫਰਿੱਜ਼, ਟੀ. ਵੀ., ਇਕ ਐੱਲ. ਈ. ਡੀ., ਪ੍ਰੈੱਸ ਅਤੇ ਹੋਰ ਇਲੈਕਟ੍ਰਾਨਿਕਸ ਦਾ ਸਾਮਾਨ ਵੀ ਸੜ ਗਿਆ। ਵੇਚਣ ਵਾਲੇ ਜੋ ਕੱਪੜੇ ਰੱਖੇ ਹੋਏ ਸਨ, ਉਹ ਵੀ ਸੜ ਗਏ, ਜਿਸ ਕਾਰਨ ਉਸ ਦਾ ਸਭ ਕੁਝ ਬਰਬਾਦ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ : ਪੈਨਸ਼ਨ ਦਾ ਬਕਾਇਆ ਨਾ ਦੇਣ ’ਤੇ ਅਧਿਕਾਰੀਆਂ ਦੀ ਤਨਖ਼ਾਹ ਰੋਕਣ ਦੇ ਹੁਕਮ

ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਸਟਾਫ ਵੱਲੋਂ ਜੋ ਬਚਿਆ ਸਾਮਾਨ ਸੀ, ਉਹ ਕੱਢ ਕੇ ਵਿਸ਼ਾਲ ਕੁਮਾਰ ਨੂੰ ਦਿੱਤਾ। ਇਸ ਸਬੰਧੀ ਜਦੋਂ ਵਿਸ਼ਾਲ ਕੁਮਾਰ ਨੂੰ ਪੁੱਛਿਆ ਗਿਆ ਕਿ ਉਸ ਨੇ ਪੈਸੇ ਬੈਂਕ ਵਿਚ ਕਿਉਂ ਜਮ੍ਹਾ ਨਹੀਂ ਕਰਵਾਏ ਸਨ ਅਤੇ ਘਰ ’ਚ ਰੱਖੇ ਸਨ ਤਾਂ ਬੜਾ ਹੈਰਾਨੀਜਨਕ ਜਵਾਬ ਸਾਹਮਣੇ ਆਇਆ। ਵਿਸ਼ਾਲ ਕੁਮਾਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੇ ਖਾਤੇ ’ਚੋਂ 10 ਹਜ਼ਾਰ ਰੁਪਏ ਨਿਕਲ ਗਏ ਸਨ, ਜਿਸ ਕਰ ਕੇ ਬਾਅਦ ’ਚ ਪਰਿਵਾਰ ਪੈਸੇ ਜਮ੍ਹਾ ਕਰਵਾਉਣ ਤੋਂ ਡਰਨ ਲੱਗ ਪਿਆ।
ਇਹ ਵੀ ਪੜ੍ਹੋ : ਪੰਜਾਬ : 4 ਮਹੀਨਿਆਂ ਦੇ ਇਕੱਠੇ ਆਏ ਬਿਜਲੀ ਬਿੱਲ, ਲੋਕਾਂ ’ਚ ਹਾਹਾਕਾਰ
ਉਨ੍ਹਾਂ ਕਿਹਾ ਕਿ ਬੈਂਕ ’ਤੇ ਵਿਸ਼ਵਾਸ ਨਾ ਹੋਣ ਕਾਰਨ ਅਤੇ ਵੱਧ ਰਹੇ ਸਾਈਬਰ ਕ੍ਰਾਈਮ ਦੇ ਡਰ ਕਾਰਨ ਉਹ ਬੈਂਕ ’ਚ ਪੈਸੇ ਜਮ੍ਹਾ ਨਹੀਂ ਕਰਵਾਉਂਦਾ ਸੀ। ਹਾਲਾਂਕਿ ਉਸ ਦਾ ਜਨ-ਧਨ ਸਕੀਮ ਤਹਿਤ ਖਾਤਾ ਖੁੱਲ੍ਹਿਆ ਹੋਇਆ ਹੈ। ਉਸ ਨੇ ਕਿਹਾ ਕਿ ਹੁਣ ਉਸ ਕੋਲ ਰੋਟੀ ਖਾਣ ਲਈ ਵੀ ਪੈਸਾ ਨਹੀਂ ਹੈ ਅਤੇ ਉਸ ਦਾ ਸਭ ਕੁਝ ਉਜੜ ਗਿਆ ਹੈ। ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਦੀ ਮਦਦ ਕੀਤੀ ਜਾਵੇ। ਲੋਕਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਕਿ ਵਿਸ਼ਾਲ ਕੁਮਾਰ ਨੂੰ ਰੈੱਡ ਕਰਾਸ ਫੰਡ ’ਚੋਂ ਤੁਰੰਤ ਮਦਦ ਕੀਤੀ ਜਾਵੇ। ਵਿਸ਼ਾਲ ਕੁਮਾਰ ਨੇ ਕਿਹਾ ਕਿ ਇਹ ਉਸ ਦੀ 8-10 ਸਾਲਾਂ ਦੀ ਕਮਾਈ ਸੀ ਅਤੇ ਉਹ 50 ਗਜ਼ ਦਾ ਪਲਾਟ ਲੈ ਕੇ ਮਕਾਨ ਬਣਾਉਣ ਦੀ ਸੋਚ ਰਿਹਾ ਸੀ ਪਰ ਹੁਣ ਇਸ ਘਟਨਾ ਕਾਰਨ ਉਸ ਦੇ ਸੁਪਨੇ ਚਕਨਾਚੂਰ ਹੋ ਗਏ ਹਨ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਮੰਨ ਲਈਆਂ ਮੰਗਾਂ, ਇਸ ਤਨਖਾਹ ਨਾਲ ਵਧੇਗਾ ਭੱਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਗਰਜੇ ਸੁਨੀਲ ਜਾਖੜ, ਪੜ੍ਹੋ ਕੀ ਦਿੱਤਾ ਬਿਆਨ
NEXT STORY