ਚੰਡੀਗੜ੍ਹ : ਕੇਂਦਰ ਵੱਲੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਕਾਰਜਕਾਲ ਵਿਚ ਤਿੰਨ ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਮੰਤਰਾਲੇ ਵੱਲੋਂ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਮਨੋਜ ਤ੍ਰਿਪਾਠੀ ਦਾ ਮੌਜੂਦਾ ਕਾਰਜਕਾਲ 27 ਸਤੰਬਰ 2026 ਨੂੰ ਸਮਾਪਤ ਹੋਣਾ ਸੀ। ਹੁਣ ਤਿੰਨ ਮਹੀਨਿਆਂ ਦਾ ਵਾਧਾ ਮਿਲਣ ਤੋਂ ਬਾਅਦ ਉਹ 27 ਦਸੰਬਰ 2026 ਤੱਕ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਣਗੇ। ਇਸ ਦੌਰਾਨ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ ਮੈਂਬਰ (ਸਿੰਚਾਈ) ਅਤੇ ਮੈਂਬਰ (ਬਿਜਲੀ) ਦੇ ਦੋ ਅਹਿਮ ਅਹੁਦੇ ਲੰਮੇ ਸਮੇਂ ਤੋਂ ਖਾਲੀ ਪਏ ਹਨ। ਇਨ੍ਹਾਂ ਅਹੁਦਿਆਂ ’ਤੇ ਨਿਯੁਕਤੀਆਂ ਨਾ ਹੋਣ ਕਾਰਨ ਬੋਰਡ ਦੇ ਪ੍ਰਬੰਧਕੀ ਢਾਂਚੇ ਵਿੱਚ ਖਾਲੀਪਣ ਬਣਿਆ ਹੋਇਆ ਹੈ।
ਬੀ. ਬੀ. ਐੱਮ. ਪੀ. ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਦਰਿਆਈ ਪਾਣੀਆਂ ਅਤੇ ਬਿਜਲੀ ਉਤਪਾਦਨ ਦੇ ਪ੍ਰਬੰਧ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਚੇਅਰਮੈਨ ਦੇ ਕਾਰਜਕਾਲ ਵਿਚ ਵਾਧੇ ਦੇ ਨਾਲ ਹੁਣ ਬੋਰਡ ਦੇ ਖਾਲੀ ਅਹੁਦਿਆਂ ’ਤੇ ਨਿਯੁਕਤੀਆਂ ਵੱਲ ਵੀ ਧਿਆਨ ਕੇਂਦਰਿਤ ਹੋਣ ਦੀ ਆਸ ਹੈ।
ਅਬੋਹਰ: ਘਰੋਂ ਕਿਸੇ ਨੂੰ ਦਵਾਈ ਦੇਣ ਗਿਆ ਡਾਕਟਰ ਸ਼ੱਕੀ ਹਾਲਾਤ ’ਚ ਲਾਪਤਾ
NEXT STORY