ਗੜ੍ਹਦੀਵਾਲਾ (ਭੱਟੀ)-ਹੁਸ਼ਿਆਰਪੁਰ-ਟਾਂਡਾ ਬਾਈਪਾਸ 'ਤੇ ਵਾਪਰੇ ਸੜਕ ਹਾਦਸੇ 'ਚ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ-ਟਾਂਡਾ ਬਾਈਪਾਸ 'ਤੇ ਬੀਤੇ ਦਿਨ ਇਕ ਤੇਜ਼ ਰਫ਼ਤਾਰ ਗੱਡੀ ਅਤੇ ਟੈਂਪੂ ਵਿਚਕਾਰ ਟੱਕਰ ਹੋਣ ਕਾਰਨ ਅਮਰੀਕ ਸਿੰਘ ਪੁੱਤਰ ਕਾਮਰੇਡ ਚਰਨ ਸਿੰਘ ਵਾਸੀ ਹੰਸ ਨਗਰ ਗੜ੍ਹਦੀਵਾਲਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ
ਅਮਰੀਕ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਆਪਣੇ ਪਿੱਛੇ ਬਿਰਧ ਬਾਪ, ਘਰਵਾਲੀ ਅਤੇ ਇਕ ਛੋਟੀ ਉਮਰ ਦੀ ਬੱਚੀ ਨੂੰ ਛੱਡ ਕੇ ਚਲਾ ਗਿਆ। ਇਸ ਘਟਨਾ ਨਾਲ ਗੜ੍ਹਦੀਵਾਲਾ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਅਮਰੀਕ ਸਿੰਘ ਦਾ ਅੱਜ ਮੰਡੀ ਰੋਡ 'ਤੇ ਸਥਿਤ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਸੈਂਕੜੇ ਲੋਕਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਹਿਲਾਂ ਨਾਂ ਦੱਸਿਆ ਰਾਮ ਤੇ ਫਿਰ ਕਹਿੰਦਾ ਹੈਦਰ', ਮੰਦਰ 'ਚ ਦਾਖਲ ਹੋਏ ਸ਼ੱਕੀ ਦੀ ਛਿੱਤਰ ਪਰੇਡ
NEXT STORY