ਪਟਿਆਲਾ/ਸਮਾਣਾ : ਪੰਜਾਬ ਦਾ ਇਕ ਹੋਰ ਮਸ਼ਹੂਰ ਅਤੇ ਰੁੱਝਿਆ ਰਹਿਣ ਵਾਲਾ ਸਮਾਣਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ। ਇਹ ਟੋਲ ਪਲਾਜ਼ਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਬੰਦ ਕੀਤਾ ਗਿਆ ਹੈ। ਟੋਲ ਪਲਾਜ਼ਾ ਬੰਦ ਕਰਨ ਮੌਕੇ ਸਮਾਣਾ ਵਿਚ ਰੱਖੇ ਗਏ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਸਾਲ ਦੇ ਅੰਦਰ ਹੀ ਕਈ ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਕੰਪਨੀ ਲਈ ਬੰਦ ਕੀਤਾ ਗਿਆ ਹੈ ਜਦਕਿ ਜਨਤਾ ਲਈ ਤਾਂ ਰਾਹ ਖੋਲ੍ਹੇ ਗਏ ਹਨ। ਉਨ੍ਹਾਂ ਦੀ ਸਰਕਾਰ ਜਨਤਾ ’ਤੇ ਵਾਧੂ ਬੋਝ ਨਹੀਂ ਪਾਵੇਗੀ ਤੇ ਨਾ ਹੀ ਪਾਉਣ ਦੇਵੇਗੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਵਿਸਾਖੀ ਦਾ ਤੋਹਫ਼ਾ, ਕੀਤਾ ਵੱਡਾ ਐਲਾਨ
ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਟੋਲ ਪਲਾਜ਼ੇ ਦਾ ਸਮਝੌਤਾ ਸਾਢੇ 16 ਸਾਲ ਦਾ ਸੀ ਜੋ ਕੀ ਕਦੋਂ ਦਾ ਪੂਰਾ ਹੋ ਚੁੱਕਾ ਹੈ ਪਰ ਸਾਬਕਾ ਸਰਕਾਰਾਂ ਲਗਾਤਾਰ ਪੈਸੇ ਲੈ ਕੇ ਲਗਾਤਾਰ ਸਮਝੌਤੇ ਕਰਦੀਆਂ ਰਹੀਆਂ। ਇਹ ਟੋਲ ਕੋਈ ਵੀ ਮਾਪਦੰਡ ’ਤੇ ਪੂਰਾ ਨਹੀਂ ਉਤਰਿਆ ਹੈ। ਮਾਨ ਨੇ ਕਿਹਾ ਕਿ ਜੇ ਸਾਬਕਾ ਸਰਕਾਰਾਂ ਦੀ ਮਨਸ਼ਾ ਸਹੀ ਹੁੰਦੀ ਤਾਂ ਇਹ ਟੋਲ ਦਸ ਸਾਲ ਪਹਿਲਾਂ 24-6-2013 ਨੂੰ ਉਦੋਂ ਹੀ ਬੰਦ ਹੋ ਜਾਂਦਾ ਜਦੋਂ ਪਹਿਲੀ ਵਾਰ ਸੜਕ ’ਤੇ ਲੁੱਕ ਪਾਉਣ ਦਾ ਕੰਮ ਨਾ ਕਰਨ ਕਰਕੇ ਕੰਪਨੀ ਨੇ ਐਗਰੀਮੈਂਟ ਤੋੜਿਆ ਸੀ ਪਰ ਸਾਬਕਾ ਸਰਕਾਰਾਂ ਕੰਪਨੀਆਂ ਨਾਲ ਪੈਸਾ ਖਾਣ ਦੀਆਂ ਮਾਰੀਆਂ ਸਮਝੌਤਾ ਕਰਦੀਆਂ ਰਹੀਆਂ। ਇਹ ਸਮਝੌਤਾ ਦੂਜੀ ਓਵਰ ਲੇਅ ਵਿਚ ਵੀ ਜਾਰੀ ਰਿਹਾ।
ਇਹ ਵੀ ਪੜ੍ਹੋ : ਮਿਲਟਰੀ ਸਟੇਸ਼ਨ ’ਚ ਹੋਈ ਗੋਲ਼ੀਬਾਰੀ ਤੋਂ ਬਾਅਦ ਬਠਿੰਡਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ
ਮਾਨ ਨੇ ਕਿਹਾ ਕਿ ਅੱਜ ਇਹ ਟੋਲ ਪਲਾਜ਼ਾ ਪੰਜਾਬ ਸਰਕਾਰ ਦੀ ਸੱਚੀ ਨੀਅਤ ਕਰਕੇ ਬੰਦ ਹੋ ਰਿਹਾ ਹੈ। ਇਥੋਂ ਲੋਕਾਂ ਦਾ 3 ਲੱਖ 80 ਹਜ਼ਾਰ ਰੁਪਿਆ ਰੋਜ਼ਾਨਾ ਦਾ ਬਚੇਗਾ। ਪੰਜਾਬ ਸਰਕਾਰ ਨੇ ਟੋਲ ਕੰਪਨੀ ਤੋਂ ਅਜੇ ਵੀ ਪੈਸੇ ਲੈਣੇ ਹਨ ਜੋ ਹਰ ਕੀਮਤ ’ਤੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਐਗਰੀਮੈਂਟ ਤੋੜ ਕੇ ਨੁਕਸਾਨ ਕੀਤਾ ਹੈ, ਜੇਕਰ ਲੋੜ ਪਈ ਤਾਂ ਟੋਲ ਕੰਪਨੀ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਫਿਰ ਦੁਹਰਾਇਆ ਕਿ ਸਰਕਾਰਾਂ ਕੋਲ ਪੈਸੇ ਦੀ ਘਾਟ ਨਹੀਂ ਹੁੰਦੀ ਬਸ ਨੀਅਤ ਸੱਚੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਇਕ ਛੋਟੀ ਜਿਹੀ ਗਲਤੀ ਨਾਲ ਫੜਿਆ ਗਿਆ ਅੰਮ੍ਰਿਤਪਾਲ ਦਾ ਖਾਸਮ-ਖਾਸ ਪਪਲਪ੍ਰੀਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨੂੰ ਲੈ ਕੇ ਨੌਜਵਾਨ ਫ਼ਰਾਰ
NEXT STORY