ਅਬੋਹਰ(ਸੁਨੀਲ, ਰਹੇਜਾ)—ਆਪਣੇ ਭਤੀਜੇ ਨਾਲ ਮਿਲ ਕੇ ਆਪਣੀ ਸੱਸ ਸ਼ਾਰਦਾ ਦੇਵੀ ਪਤਨੀ ਵੀਰੂ ਰਾਮ ਦੀ ਹੱਤਿਆ ਕਰਨ ਵਾਲੀ ਆਰੀਆ ਨਗਰੀ ਵਾਸੀ ਸੁਨੀਤਾ ਉਰਫ ਜੂਲੀ ਪਤਨੀ ਦਰਸ਼ਨ, ਪ੍ਰਵੀਨ ਕੁਮਾਰ ਪੁੱਤਰ ਇੰਦਰ ਕੁਮਾਰ ਨੂੰ ਅੱਜ ਨਗਰ ਥਾਣਾ ਨੰ. 2 ਮੁਖੀ ਚੰਦਰ ਸ਼ੇਖਰ, ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਤੇ ਮਹਿਲਾ ਸਿਪਾਹੀਆਂ ਨੇ ਮਾਣਯੋਗ ਜੱਜ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਤੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ। ਮਾਣਯੋਗ ਜੱਜ ਸਤਵੀਰ ਕੌਰ ਨੇ ਦੋਵਾਂ ਨੂੰ 19 ਜਨਵਰੀ ਤੱਕ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਜੂਲੀ ਦੇ ਸਬੰਧ ਗੁਆਂਢ ਵਿਚ ਰਹਿਣ ਵਾਲੇ ਆਪਣੇ ਭਤੀਜੇ ਦੇ ਨਾਲ ਸਨ, ਜਿਸ 'ਤੇ ਉਸ ਦੀ ਸੱਸ ਇਤਰਾਜ਼ ਕਰਦੀ ਸੀ। ਦੋਵਾਂ ਨੇ ਇਕ ਯੋਜਨਾ ਤਹਿਤ ਸੱਸ ਨੂੰ ਆਪਣੇ ਰਸਤੇ ਤੋਂ ਹਟਾ ਦਿੱਤਾ।
ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ : ਸੰਤ ਬਾਬਾ ਰਣਜੀਤ ਸਿੰਘ
NEXT STORY