ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਸੰਗਰੂਰ ਪੁਲਸ ਨੇ ਵੱਖ-ਵੱਖ ਵਿਅਕਤੀਆਂ ਤੋਂ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਦਿੜ੍ਹਬਾ ਦੇ ਹੌਲਦਾਰ ਨਾਜਰ ਸਿੰਘ ਨੇ ਪਿੰਡ ਕੌਹਰੀਆਂ ਤੋਂ ਸਿਮਨਪ੍ਰੀਤ ਸਿੰਘ ਉਰਫ ਜੰਮੂ ਪੁੱਤਰ ਜਸਵੀਰ ਸਿੰਘ ਵਾਸੀ ਹਰੀਗੜ੍ਹ ਨੂੰ ਕਾਬੂ ਕਰਦਿਆਂ ਉਸ ਕੋਲੋਂ 20 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ। ਥਾਣਾ ਛਾਜਲੀ ਦੇ ਏ. ਐੱਮ. ਆਈ. ਸੁਖਵਿੰਦਰ ਸਿੰਘ ਨੇ ਪਿੰਡ ਨੀਲੋਵਾਲ ਤੋਂ ਚੈਕਿੰਗ ਦੌਰਾਨ ਪਰਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਾਨ ਕਾਲੋਨੀ ਮਹਿਲਾਂ ਰੋਡ ਸੰਗਰੂਰ ਅਤੇ ਅਰੁਣਦੀਪ ਜੋਸ਼ੀ ਪੁੱਤਰ ਸੁਰਿੰਦਰਪਾਲ ਜੋਸ਼ੀ ਵਾਸੀ ਗਲੀ ਨੰਬਰ 1 ਸੁੰਦਰ ਬਸਤੀ ਸੰਗਰੂਰ ਨੂੰ 20 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਥਾਣਾ ਝਾਜਲੀ ਦੇ ਏ. ਐੱਸ. ਆਈ. ਕਰਮਜੀਤ ਸਿੰਘ ਨੇ ਸਤਨਾਮ ਸਿੰਘ ਉਰਫ ਲਾਡੀ ਪੁੱਤਰ ਜਰਨੈਲ ਸਿੰਘ ਚੱਠਾ ਨਨਹੇੜਾ ਅਤੇ ਜੋਗਿੰਦਰ ਸਿੰਘ ਉਰਫ ਕਾਲੀ ਪੁੱਤਰ ਲਛਮਣ ਸਿੰਘ ਵਾਸੀ ਪੀਰ ਬੰਨਾ ਬਨੋਈ ਰੋਡ ਸੁਨਾਮ ਨੂੰ 10 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਪ੍ਰਸ਼ੋਤਮ ਰਾਮ ਨੇ ਇਕ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸਦੇ ਥੈਲੇ ਵਿਚੋਂ 9 ਕਿਲੋ ਭੁੱਕੀ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਹਰਜਿੰਦਰ ਸਿੰਘ ਉੁਰਫ ਸੋਨੀ ਪੁੱਤਰ ਲੀਲਾ ਗਿਰ ਵਾਸੀ ਭੁਟਾਲ ਖੁਰਦ ਥਾਣਾ ਮੂਣਕ ਜ਼ਿਲਾ ਸੰਗਰੂਰ ਨੂੰ ਕਾਬੂ ਕਰਦਿਆਂ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਰਾਜੇਸ਼ ਛਿੱਬਰ ਦੀ ਯੋਗ ਅਗਵਾਈ ਵਿਚ ਥਾਣਾ ਸਿਟੀ ਬਰਨਾਲਾ ਦੇ ਹੌਲਦਾਰ ਅਮਰੀਕ ਸਿੰਘ ਨੇ ਰੇਲਵੇ ਸਟੇਸ਼ਨ ਨੇੜਿਓਂ ਅਜੀਤਪਾਲ ਪੁੱਤਰ ਕੁਲਵੰਤ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਨੂੰ 10 ਬੋਤਲਾਂ ਠੇਕਾ ਸ਼ਰਾਬ ਹਰਿਆਣਾ ਸਣੇ ਕਾਬੂ ਕੀਤਾ। ਥਾਣਾ ਸਿਟੀ ਬਰਨਾਲਾ ਦੇ ਹੌਲਦਾਰ ਨਾਇਬ ਸਿੰਘ ਨੇ ਰੇਡ ਕਰ ਕੇ ਬੱਧੂ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਨੂੰ 24 ਬੋਤਲਾਂ ਠੇਕਾ ਸ਼ਰਾਬ ਦੇਸੀ ਸਣੇ ਕਾਬੂ ਕੀਤਾ।
ਕੈਪਟਨ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ 'ਚ ਨਵਾਂ ਪੈਂਤੜਾ
NEXT STORY