ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਇੰਡਸਟਰੀ ਤੋਂ ਆਏ ਦਿਨ ਨਵੀਂਆਂ-ਨਵੀਂਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜੋ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਨਾਮੀ ਅਦਾਕਾਰਾ ਨੇਹਾ ਧੂਪੀਆ ਦੀ, ਜਿਸ ਨੂੰ ਅਜੇ ਵੀ ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ਕਾਰਨ ਟ੍ਰੋਲ ਕੀਤਾ ਜਾਂਦਾ ਹੈ। ਅਦਾਕਾਰਾ ਨੇ ਮਈ 2018 ਵਿੱਚ ਅਦਾਕਾਰ ਅੰਗਦ ਬੇਦੀ ਨਾਲ ਵਿਆਹ ਕੀਤਾ ਸੀ ਅਤੇ ਛੇ ਮਹੀਨੇ ਬਾਅਦ ਉਨ੍ਹਾਂ ਦੀ ਧੀ ਮੇਹਰ ਦਾ ਜਨਮ ਹੋਇਆ ਸੀ। ਇਸ ਬਾਰੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸਵਾਲ ਚੁੱਕੇ ਸਨ, "ਛੇ ਮਹੀਨਿਆਂ ਵਿੱਚ ਬੱਚਾ ਕਿਵੇਂ ਆਇਆ?" ਅਜਿਹੀ ਸਥਿਤੀ ਵਿੱਚ ਹਾਲ ਹੀ ਵਿੱਚ ਨੇਹਾ ਨੇ ਇੱਕ ਇੰਟਰਵਿਊ ਵਿੱਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਅਤੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਮਾਂ ਬਣਨ 'ਤੇ ਉਨ੍ਹਾਂ ਨੂੰ ਅਜੇ ਵੀ ਕਿਵੇਂ ਟ੍ਰੋਲ ਕੀਤਾ ਜਾਂਦਾ ਹੈ, ਪਰ ਹੁਣ ਉਨ੍ਹਾਂ ਨੇ ਇਨ੍ਹਾਂ ਗੱਲਾਂ ਨੂੰ ਦਿਲ 'ਤੇ ਲੈਣਾ ਬੰਦ ਕਰ ਦਿੱਤਾ ਹੈ।

ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਨੇਹਾ ਨੇ ਕਿਹਾ, "ਮੈਂ ਅੰਗਦ ਨਾਲ ਵਿਆਹ ਕੀਤਾ ਅਤੇ ਛੇ ਮਹੀਨਿਆਂ ਵਿੱਚ ਸਾਡੀ ਧੀ ਮੇਹਰ ਦਾ ਜਨਮ ਹੋਇਆ। ਉਸ ਸਮੇਂ ਸਭ ਤੋਂ ਵੱਡੀ ਚਰਚਾ 'ਛੇ ਮਹੀਨਿਆਂ ਵਿੱਚ ਬੱਚਾ ਕਿਵੇਂ ਆਇਆ?'" ਨੇਹਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਇਸ ਕਾਰਨ ਕਰਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾਂਦਾ ਹੈ, ਪਰ ਹੁਣ ਉਹ ਇਸਨੂੰ ਹਲਕੇ ਵਿੱਚ ਲੈਂਦੀ ਹੈ। ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ, "ਘੱਟੋ ਘੱਟ ਮੈਂ ਹੁਣ ਨੀਨਾ ਗੁਪਤਾ ਅਤੇ ਆਲੀਆ ਭੱਟ ਵਾਂਗ ਹੀ ਸੂਚੀ ਵਿੱਚ ਹਾਂ। ਪਰ ਸੱਚ ਕਹਾਂ ਤਾਂ ਇਹ ਸਾਰੀਆਂ ਗੱਲਾਂ ਬੇਤੁਕ ਹਨ... ਗਰਭ ਅਵਸਥਾ ਇੱਕ ਸੁੰਦਰ ਅਨੁਭਵ ਹੈ, ਬੱਸ ਇੰਨਾ ਹੀ।"

'ਫ੍ਰੀਡਮ ਟੂ ਫੀਡ' ਦੀ ਸ਼ੁਰੂਆਤ
ਨੇਹਾ ਨੇ ਦੱਸਿਆ ਕਿ ਇਨ੍ਹਾਂ ਆਲੋਚਨਾਵਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ 'ਫ੍ਰੀਡਮ ਟੂ ਫੀਡ' ਨਾਮਕ ਇੱਕ ਪਲੇਟਫਾਰਮ ਸ਼ੁਰੂ ਕੀਤਾ, ਜਿਸਦਾ ਉਦੇਸ਼ ਮਾਂ ਬਣਨ ਅਤੇ ਔਰਤਾਂ ਦੀ ਸਿਹਤ ਦੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਵਿੱਚ ਔਰਤਾਂ ਦੀ ਸਿਹਤ ਅਤੇ ਗਰਭ ਅਵਸਥਾ ਨਾਲ ਸਬੰਧਤ ਚੀਜ਼ਾਂ ਨੂੰ ਅਜੇ ਵੀ ਵਰਜਿਤ ਮੰਨਿਆ ਜਾਂਦਾ ਹੈ, ਜਿਸਨੂੰ ਖਤਮ ਕਰਨ ਦੀ ਲੋੜ ਹੈ।
'ਮੈਂ ਆਪਣੀ ਪਤਨੀ ਨਾਲ ਸੌਂ ਰਿਹਾ ਸੀ ਤੇ ਉਹ ਆ ਕੇ ਮੇਰੀ ਛਾਤੀ 'ਤੇ ਬੈਠ ਗਈ...'; ਮਸ਼ਹੂਰ ਅਦਾਕਾਰਾ ਨੇ ਕਰ'ਤਾ ਇਹ ਕਾਂਡ
NEXT STORY