ਬਲਾਚੌਰ(ਬੈਂਸ)-ਬੀਤੇ ਦਿਨ ਸਥਾਨਕ ਪੁਲਸ ਥਾਣੇ 'ਚ ਤਾਇਨਾਤ ਏ. ਐੱਸ. ਆਈ. ਨਿਰਮਲ ਸਿੰਘ ਨੇ ਸਾਥੀ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਖਾਨਪੁਰ ਕੁੱਲੇਵਾਲ ਮੌੜ 'ਤੇ ਇਕ ਵਿਅਕਤੀ ਨੂੰ 5 ਕਿਲੋ ਚੂਰਾ-ਪੋਸਤ ਸਣੇ ਫੜਨ ਦਾ ਦਾਅਵਾ ਕੀਤਾ ਹੈ। ਦਰਜ ਐੱਫ. ਆਈ. ਆਰ. ਨੰ. 53 ਮਿਤੀ 20 ਅਪ੍ਰੈਲ, 2018 ਅਨੁਸਾਰ ਸ਼ੱਕੀ ਵਿਅਕਤੀਆਂ ਦੀ ਭਾਲ ਦੌਰਾਨ ਉਨ੍ਹਾਂ ਜਦੋਂ ਇਕ ਵਿਅਕਤੀ ਕੋਲ ਪਲਾਸਟਿਕ ਦਾ ਥੈਲਾ ਦੇਖਿਆ ਤਾਂ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਕੇ ਥੈਲੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 5 ਕਿਲੋ ਚੂਰਾ-ਪੋਸਤ ਬਰਾਮਦ ਗਿਆ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਰਘੁਵੀਰ ਸਿੰਘ ਉਰਫ ਬਿੱਲਾ ਪੁੱਤਰ ਕਰਮ ਚੰਦ ਵਾਸੀ ਖਾਨਪੁਰ ਵਜੋਂ ਹੋਈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਗੇਟ ਰੈਲੀ
NEXT STORY