ਲੁਧਿਆਣਾ(ਰਿਸ਼ੀ)-ਸੁੰਨਸਾਨ ਇਲਾਕਿਆਂ 'ਚ ਸਨੈਚਿੰਗ ਕਰਨ ਵਾਲੇ 3 ਦੋਸਤਾਂ ਨੂੰ ਸੀ. ਆਈ. ਏ.-1 ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਜਾਣ ਵਾਲਾ ਮੋਟਰਸਾਈਕਲ ਅਤੇ 12 ਮੋਬਾਇਲ ਫੋਨ ਬਰਾਮਦ ਕਰ ਕੇ ਥਾਣਾ ਮੋਤੀ ਨਗਰ 'ਚ ਕੇਸ ਦਰਜ ਕੀਤਾ ਹੈ। ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਮੁਤਾਬਕ ਫੜੇ ਗਏ ਸਨੈਚਰਾਂ ਦੀ ਪਛਾਣ ਪ੍ਰਿੰਸ ਕੁਮਾਰ, ਰਣਜੀਤ ਸਿੰਘ ਅਤੇ ਮੰਗੂ ਰਾਮ ਨਿਵਾਸੀ ਸ਼ੇਰਪੁਰ ਵਜੋਂ ਹੋਈ ਹੈ। ਪੁਲਸ ਨੇ ਬੁੱਧਵਾਰ ਨੂੰ ਪਾਣੀ ਵਾਲੀ ਟੈਂਕੀ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀਸ਼ੁਦਾ ਮੋਬਾਇਲ ਫੋਨ ਵੇਚਣ ਜਾ ਰਹੇ ਸਨ। ਪੁਲਸ ਮੁਤਾਬਕ ਹੁਣ ਤਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤਿੰਨੋਂ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਰਾਤ ਸਮੇਂ ਰਾਹਗੀਰਾਂ ਤੋਂ ਮੋਬਾਇਲ ਫੋਨ ਝਪਟਦੇ ਸਨ। ਪੁਲਸ ਵੀਰਵਾਰ ਨੂੰ ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ। ਪੁਲਸ ਦਾ ਦਾਅਵਾ ਹੈ ਕਿ ਇਸ ਗਿਰੋਹ ਨੇ ਕੁੱਝ ਹੀ ਸਮੇਂ 'ਚ 15-20 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਨਸ਼ਾ ਸਮੱਗਲਿੰਗ ਦੇ ਕੇਸ 'ਚ ਆਇਆ ਜ਼ਮਾਨਤ 'ਤੇ
ਪੁਲਸ ਮੁਤਾਬਕ ਦੋਸ਼ੀ ਪ੍ਰਿੰਸ 'ਤੇ ਸਾਲ 2013 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਹੋਇਆ ਸੀ, ਜਿਸ ਵਿਚ ਅਦਾਲਤ ਵਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਸਾਲ 2017 ਵਿਚ ਹੀ ਦੋਸ਼ੀ ਹਾਈ ਕੋਰਟ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ ਅਤੇ ਆਉਂਦੇ ਹੀ ਫਿਰ ਅਪਰਾਧ ਕਰਨ ਲੱਗ ਪਿਆ।
ਚੋਰਾਂ ਘਰ ’ਚੋਂ ਉੱਡਾਏ ਨਕਦੀ ਤੇ ਗਹਿਣੇ
NEXT STORY