ਪਟਿਆਲਾ(ਬਲਜਿੰਦਰ)-ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ ਦੋ ਭਗੌਡ਼ਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਕੇਸ ਵਿਚ ਗੁਰਵਿੰਦਰ ਸਿੰਘ ਵਾਸੀ ਨੇਡ਼ੇ ਸਾਈਂ ਜਿੰਦਡ਼ੀਆਂ ਵਾਲਾ ਪੀਰ ਵਾਰਡ ਨੰ. 1 ਸਨੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਹੈ। ਗੁਰਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ 30 ਨਵੰਬਰ 2015 ਨੂੰ ਭਗੌਡ਼ਾ ਕਰਾਰ ਦਿੱਤਾ ਸੀ। ਦੂਜੇ ਕੇਸ ਵਿਚ ਅਮਨਦੀਪ ਸਿੰਘ ਵਾਸੀ ਬੰਮਣਾ ਪੱਤੀ ਸਮਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਕੀਤਾ ਹੈ। ਅਮਨਦੀਪ ਸਿੰਘ ਨੂੰ ਮਾਣਯੋਗ ਅਦਾਲਤ ਨੇ 2 ਜੁਲਾਈ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਭਗੌਡ਼ਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਏ. ਐੱਸ. ਆਈ. ਕਰਮ ਚੰਦ ਤੋਂ ਇਲਾਵਾ ਏ. ਐੱਸ. ਆਈ. ਦਲਜੀਤ ਸਿੰਘ, ਹੌਲਦਾਰ ਜਸਪਾਲ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਮਿੰਟੂ ਅਤੇ ਬਲਵਿੰਦਰ ਸਿੰਘ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ।
ਮੁਲਾਜ਼ਮਾਂ ਨੇ ਰਿਆਲਟੋ ਚੌਕ ’ਚ ਫੂਕਿਆ ਸਰਕਾਰ ਦਾ ਪੁਤਲਾ
NEXT STORY