ਸਮਾਣਾ, (ਦਰਦ)-ਸੀ. ਆਈ. ਸਟਾਫ ਵੱਲੋਂ ਮੱਧ ਪ੍ਰਦੇਸ਼ ਤੋਂ ਸਮੱਗਲ ਕਰ ਕੇ ਲਿਆਂਦੀ ਜਾ ਰਹੀ 76 ਕਿਲੋ ਭੁੱਕੀ ਅਤੇ 250 ਗ੍ਰਾਮ ਅਫੀਮ ਸਣੇ ਕਾਰ ਸਵਾਰ 3 ਸਮੱਗਲਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਤਿੰਨਾਂ ਮੁਲਜ਼ਮਾਂ ਖਿਲਾਫ ਐੈੱਨ. ਡੀ. ਪੀ. ਐੈੱਸ. ਐਕਟ ਧਾਰਾਵਾਂ ਤਹਿਤ ਸਿਟੀ ਪੁਲਸ ਥਾਣਾ ਵਿਚ ਮਾਮਲਾ ਦਰਜ ਕਰ ਕੇ ਅਗਲੀ ਪੁੱਛਗਿੱਛ ਲਈ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ ਸੀ. ਆਈ. ਏ. ਸਟਾਫ ਦੇ ਥਾਣੇਦਾਰ ਭਿੰਦਰਪਾਲ ਸਿੰਘ ਨੇ ਦੱਸਿਆ ਕਿ ‘ਤੰਦਰੁਸਤ ਪੰਜਾਬ’ ਅਭਿਆਨ ਤਹਿਤ ਚਲਾਈ ਜਾ ਰਹੀ ਨਸ਼ਾ-ਵਿਰੋਧੀ ਮੁਹਿੰਮ ਵਿਚ ਗੁਪਤ ਸੂਚਨਾ ਮਿਲਣ ’ਤੇ ਉਨ੍ਹਾਂ ਪੁਲਸ ਪਾਰਟੀ ਸਣੇ ਭਵਾਨੀਗਡ਼੍ਹ ਚੌਕ ਵਿਚ ਵਿਸ਼ੇਸ਼ ਤੌਰ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪਾਤਡ਼ਾਂ ਵੱਲੋਂ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਦੌਰਾਨ ਉਸ ਦੀ ਡਿੱਕੀ ਵਿਚ ਰੱਖੇ 5 ਥੈਲਿਅਾਂ ’ਚ 76 ਕਿਲੋ ਭੁੱਕੀ ਅਤੇ 250 ਗ੍ਰਾਮ ਅਫੀਮ ਬਰਾਮਦ ਹੋਈ। ਇਸ ਤੋਂ ਬਾਅਦ ਪੁਲਸ ਪਾਰਟੀ ਨੇ ਤਿੰਨੇ ਕਾਰ ਸਵਾਰਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮੰਗੂ ਸਿੰਘ ਨਿਵਾਸੀ ਭੀਮਾਂਖੇਡ਼ੀ, ਅਵਤਾਰ ਸਿੰਘ ਵਾਸੀ ਗਾਜ਼ੀਪੁਰ ਅਤੇ ਬਿੱਕਰ ਸਿੰਘ ਵਾਸੀ ਟੋਡਰਪੁਰ ਵਜੋਂ ਹੋਈ ਹੈ।
ਜਾਬ ਕਾਰਡਾਂ ਤੋਂ ਸੱਖਣੇ ਲੋਕਾਂ ਵੱਲੋਂ ਸੇਵਾ ਕੇਂਦਰ ਬਾਹਰ ਨਾਅਰੇਬਾਜ਼ੀ
NEXT STORY