ਗੋਰਾਇਆ (ਮੁਨੀਸ਼, ਹੇਮੰਤ)- ਗੁਰਾਇਆ ਪੁਲਸ ਨੇ 3 ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਭਾਰੀ ਮਾਤਰਾ ’ਚ ਡੋਡੇ ਚੂਰਾ-ਪੋਸਤ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸ. ਸੁਰਿੰਦਰ ਕੁਮਾਰ ਮੁੱਖ ਅਫ਼ਸਰ ਥਾਣਾ ਗੋਰਾਇਆ ਨੇ ਦੱਸਿਆ ਐੱਸ. ਆਈ. ਜਗਦੀਸ਼ ਰਾਜ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਮੇਨ ਹਾਈਵੇਅ ਪਿੰਡ ਚਚਰਾੜੀ ਤੋਂ ਸੁਸ਼ਾਤ ਕਾਲਸਨ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਸੀਲਾ ਖੇੜੀ ਥਾਣਾ ਸਫੀਦੋ ਜ਼ਿਲ੍ਹਾ ਜੀਂਦ (ਹਰਿਆਣਾ), ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਭਾਮੀਆਂ ਕਲਾਂ ਥਾਣਾ ਜਮਾਲਪੁਰ ਲੁਧਿਆਣਾ ਅਤੇ ਅਕਸ਼ੈ ਪੁੱਤਰ ਸਤਿਆਵਾਨ ਵਾਸੀ ਪਿੰਡ ਸੀਲਾ ਖੇੜੀ ਥਾਣਾ ਸਫੀਦੋ ਜੀਂਦ (ਹਰਿਆਣਾ) ਨੂੰ ਕਾਬੂ ਕੀਤਾ ਹੈ।
ਉਹ ਕੈਂਟਰ ਨੰਬਰੀ HR-56-A-6601 ’ਚੋਂ ਸੇਬਾਂ ਦੀਆਂ ਪੇਟੀਆਂ ਦੇ ਪਿੱਛੇ ਲੁਕਾ ਕੇ ਰੱਖੇ ਹੋਏ 3 ਕੁਇੰਟਲ ਡੋਡੇ (ਕੁੱਲ 20 ਬੋਰੀਆ 15/15 ਕਿੱਲੋ) ਬਰਾਮਦ ਕੀਤੇ, ਜਿਸ ’ਤੇ ਐੱਸ. ਆਈ. ਜਗਦੀਸ਼ ਰਾਜ ਨੇ ਥਾਣਾ ਗੋਰਾਇਆ ’ਚ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ’ਚ ਲਿਆਦੀ। ਉਕਤ ਸਮੱਗਲਰਾਂ ਨੂੰ ਮਾਣਯੋਗ ਇਲਾਕਾ ਮੈਜਿਸਟ੍ਰੇਟ ਫਿਲੌਰ ਦੀ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਕਤ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਭਾਰੀ ਮਾਤਰਾ ’ਚ ਡੋਡੇ ਜੰਮੂ ਤੋਂ ਕਿਸ ਵਿਅਕਤੀ ਤੋਂ ਲੈ ਕੇ ਆਏ ਸਨ ਤੇ ਅੱਗੇ ਕਿਸ ਕਿਸ ਨੂੰ ਵੇਚਣੇ ਸਨ।
ਇਹ ਵੀ ਪੜ੍ਹੋ- ਫਗਵਾੜਾ 'ਚ ਸ਼ਰਮਨਾਕ ਘਟਨਾ, ਪਹਿਲਾਂ ਰੋਲੀ 18 ਸਾਲਾ ਕੁੜੀ ਦੀ ਪੱਤ, ਫਿਰ ਕਰ 'ਤਾ ਇਕ ਹੋਰ ਘਿਨੌਣਾ ਕਾਰਾ
ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ’ਚ ਇਹ ਸਾਹਮਣੇ ਆਇਆ ਹੈ ਕਿ ਪਰਮਜੀਤ ਸਿੰਘ ਉਰਫ਼ ਪੰਮਾ ਨੇ ਦੱਸਿਆ ਕਿ ਉਸ ਨੇ ਇਹ ਡੋਡੇ ਯਕੂਬ ਮਹੁੰਮਦ ਵਾਸੀ ਸਪੋਰ ਸ਼ਹਿਰ ਸ਼੍ਰੀਨਗਰ ਦੇ ਲਾਗੇ ਤੋਂ ਲੈ ਕੇ ਆਇਆ ਸੀ ਅਤੇ ਪਹਿਲਾਂ ਵੀ ਇਹ ਕਾਫ਼ੀ ਭਾਰੀ ਮਾਤਰਾ ’ਚ ਡੋਡੇ ਲਿਆ ਕੇ ਵੇਚ ਚੁੱਕਾ ਹੈ। ਇਹ ਖ਼ੁਦ ਵੀ ਟਰੱਕ ਡਰਾਈਵਰ ਰਿਹਾ ਹੈ। ਤਸਕਰ ਯਕੂਬ ਮਹੁੰਮਦ ਇਸ ਕੋਲ ਪੰਜਾਬ ਵੀ ਆਉਂਦਾ ਰਹਿੰਦਾ ਸੀ। ਕੈਂਟਰ ਡਰਾਈਵਰ ਅਤੇ ਕੰਡਕਟਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਸੇਬ ਦੀਆਂ ਪੇਟੀਆਂ ਦੀ ਸਪਲਾਈ ਜਲੰਧਰ ਮੰਡੀ ’ਚ ਦੇਣੀ ਸੀ ਪਰ ਇਹ ਪਹਿਲਾਂ ਡੋਡਿਆਂ ਦੀਆਂ ਬੋਰੀਆਂ ਉਤਾਰਨ ਲਈ ਲੁਧਿਆਣਾ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ-ਪਤਨੀ ਤੇ ਧੀ ਸਣੇ ਈਸ਼ਾ ਯੋਗ ਕੇਂਦਰ ਪਹੁੰਚੇ ਨਵਜੋਤ ਸਿੱਧੂ, ਤਸਵੀਰਾਂ ਕੀਤੀਆਂ ਸਾਂਝੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਲੁਧਿਆਣਾ ’ਚ ਭਰਾ ਨੇ ਗੋਲ਼ੀਆਂ ਮਾਰ ਕੇ ਕੀਤਾ ਭੈਣ ਦਾ ਕਤਲ, ਵਾਰਦਾਤ ਤੋਂ ਬਾਅਦ ਖੁਦ ਪਹੁੰਚਿਆ ਥਾਣੇ
NEXT STORY