ਚੰਡੀਗੜ੍ਹ (ਜੱਸੋਵਾਲ) : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 1 ਨੰਵਬਰ ਨੂੰ ਚੰਡੀਗੜ੍ਹ ਦੌਰੇ 'ਤੇ ਹਨ। ਇਸ ਦੌਰਾਨ ਉਹ ਕਈ ਮਹੱਤਵਪੂਰਨ ਮੁੱਦਿਆਂ 'ਤੇ ਮੀਡੀਆ ਨੂੰ ਸੰਬਧਨ ਕਰਨਗੇ। ਅਜਿਹੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਮੌਕੇ ਕੇਜਰੀਵਾਲ ਪਾਰਟੀ ਦੀ ਪੰਜਾਬ ਇਕਾਈ 'ਚ ਪੈਦਾ ਹੋਣ ਤਣਾਅ ਦੇ ਮੁੱਦੇ 'ਤੇ ਕੁਝ ਮਹੱਤਵਪੂਰਨ ਐਲਾਨ ਕਰ ਸਕਦੇ ਹਨ।
ਪਾਰਟੀ ਦੇ ਸੁਖਪਾਲ ਖਹਿਰਾ ਧੜੇ ਅਤੇ ਭਗਵੰਤ ਮਾਨ ਧੜੇ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ ਹੈ ਅਤੇ ਹੁਣ ਪਾਰਟੀ ਵਲੋਂ 5 ਲੋਕ ਸਭਾ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸੁਖਪਾਲ ਖਹਿਰਾ ਵੀ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਅਜਿਹਾ ਕਰਕੇ ਇਕੱਠੇ ਹੋਣ ਵਾਲੀ ਗੱਲ ਖਤਮ ਹੀ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਪ ਦੀ ਕੋਰ ਕਮੇਟੀ ਨੇ ਪਾਰਟੀ ਹਾਈਕਮਾਂਡ ਦੀ ਸਹਿਮਤੀ ਨਾਲ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੁਖਪਾਲ ਖਹਿਰਾ ਨੇ 5 ਲੋਕ ਸਭਾ ਉਮੀਦਵਾਰਾਂ ਦੀ ਸੂਚੀ ਪਾਰਟੀ ਨੂੰ ਰੱਦ ਕਰਨ ਦਾ ਅਲਟੀਮੇਟਮ ਦਿੱਤਾ ਹੈ।
ਜਥੇਬੰਦੀਆਂ ਵੱਡੀ ਗਿਣਤੀ 'ਚ ਹਾਜ਼ਰੀ ਭਰਨ ਤਾਂਕਿ ਸਰਕਾਰਾਂ ਇਨਸਾਫ਼ ਦੇਣ ਲਈ ਮਜਬੂਰ ਹੋ ਜਾਣ : ਜਥੇ. ਮੰਡ
NEXT STORY