ਚੰਡੀਗੜ੍ਹ (ਹਰੀਸ਼ਚੰਦਰ)- ਪੰਜਾਬ ਭਾਜਪਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ‘ਚੜ੍ਹਦੀ ਕਲਾ ਫੰਡ’ ਦੇ ਮੁੱਦੇ ’ਤੇ ਘੇਰਦਿਆਂ ਕਿਹਾ ਹੈ ਕਿ ਸਰਕਾਰ ਇਸ ਫੰਡ ਬਾਰੇ ਜਨਤਾ ਨੂੰ ਦੱਸੇ ਕਿ ਪ੍ਰਦੇਸ਼ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਤੋਂ ਕਿੰਨਾ ਪੈਸਾ ਇਕੱਠਾ ਹੋਇਆ ਹੈ ਅਤੇ ਕਿੰਨਾ ਪੈਸਾ ਹੜ੍ਹ ਪ੍ਰਭਾਵਿਤ ਪੰਜਾਬ ਵਾਸੀਆਂ ਨੂੰ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ’ਚ ਅਰਵਿੰਦ ਖੰਨਾ ਨੇ ਕਿਹਾ ਕਿ ਸਰਕਾਰ ਨੇ ਪ੍ਰਸ਼ਾਸਨਿਕ ਤੰਤਰ ਦਾ ਇਸਤੇਮਾਲ ਕਰ ਕੇ ਚੜ੍ਹਦੀ ਕਲਾ ਦੇ ਨਾਂ ਉੱਤੇ ਪੈਸਾ ਤਾਂ ਇਕੱਠਾ ਕੀਤਾ ਹੈ, ਪਰ ਇਹ ਪੈਸਾ ਕਿਸ ਮਦ ਉੱਤੇ ਖ਼ਰਚ ਕੀਤਾ ਗਿਆ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ।
ਪਾਕਿ ਤੋਂ ਗੁਬਾਰਿਆਂ ਸਣੇ ਉੱਡ ਕੇ ਬੈਨਰ ਨੇ ਅੰਮ੍ਰਿਤਸਰ 'ਚ ਮਚਾ'ਤੀ ਹਲਚਲ, ਸੁਰੱਖਿਆ ਏਜੰਸੀਆਂ ਅਲਰਟ
NEXT STORY