ਜਲੰਧਰ(ਜ.ਬ.,ਸਨੀਲ)- ਥਾਣਾ ਨੰਬਰ 7 ਵਿਚ ਤਾਇਨਾਤ ਏ. ਐੱਸ. ਆਈ. ਰੂਪ ਸਿੰਘ ਨੇ ਵਾਹਨ ਖੜ੍ਹਾ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਨੂੰ ਧੱਕਾ ਦੇ ਦਿੱਤਾ, ਇਸ ਦੌਰਾਨ ਉਸ ਦੇ ਸਿਰ 'ਤੇ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਵਾਪਰੇ ਦਰਦਨਾਕ ਹਾਦਸੇ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਏ. ਐੱਸ. ਆਈ. ’ਤੇ ਕਾਰਵਾਈ ਕਰਵਾਉਣ ਨੂੰ ਲੈ ਕੇ ਗੜ੍ਹਾ ਚੌਕ ਵਿਚ ਧਰਨਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਏ. ਐੱਸ. ਆਈ ਰੂਪ ਸਿੰਘ ਦੇ ਖਿਲਾਫ਼ ਥਾਣਾ ਨੰ. 7 ਵਿਚ 304, 452, 506 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦਵਨੀਤ ਨਿਵਾਸੀ ਗੁਰੂ ਦੀਵਾਨ ਨਗਰ ਗਲੀ ਨੰਬਰ 4 ਗੜ੍ਹਾ ਨੇ ਦੱਸਿਆ ਕਿ ਉਹ ਐੱਲ. ਐੱਲ. ਬੀ. ਦਾ ਵਿਦਿਆਰਥੀ ਹੈ। ਉਸ ਦਾ ਦੋਸ਼ ਹੈ ਕਿ ਬੀਤੀ ਸ਼ਾਮ 7.30 ਵਜੇ ਜਦੋਂ ਉਹ ਆਪਣੇ ਪਿਤਾ ਅਸ਼ਵਨੀ ਕੁਮਾਰ ਨਾਲ ਘਰ 'ਚ ਮੌਜੂਦ ਸੀ ਤਾਂ ਉਸ ਦੇ ਗੁਆਂਢ ਵਿਚ ਰਹਿੰਦੇ ਥਾਣਾ 6 ਦੇ ਏ. ਐੱਸ. ਆਈ. ਰੂਪ ਸਿੰਘ ਪੁੱਤਰ ਨਾਜਰ ਸਿੰਘ ਨੇ ਉਸ ਦੇ ਘਰ ਆ ਕੇ ਗਾਲੀ-ਗਲੋਚ ਕੀਤੀ।
ਇਹ ਵੀ ਪੜ੍ਹੋ- ਘੁੰਮਣ ਜਾਣ ਦੀ ਜ਼ਿੱਦ ਪੂਰੀ ਨਾ ਹੋਣ ’ਤੇ ਲੜਕੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਇਸ ਦੌਰਾਨ ਉਸ ਨੇ ਉਸ ਦੇ ਪਿਤਾ ਅਸ਼ਵਨੀ ਨਾਲ ਕੁੱਟਮਾਰ ਵੀ ਕੀਤੀ। ਏ. ਐੱਸ. ਆਈ. ਨੇ ਅਸ਼ਵਨੀ ਕੁਮਾਰ ਨੂੰ ਜ਼ੋਰ ਨਾਲ ਧੱਕਾ ਦੇ ਦਿੱਤਾ। ਧੱਕਾ ਲੱਗਣ ਨਾਲ ਡਿੱਗੇ ਅਸ਼ਵਨੀ ਕੁਮਾਰ ਦੇ ਸਿਰ ’ਤੇ ਸੱਟ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ’ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੱਕਾ ਬਾਗ ਕੋ-ਆਪਰੇਟਿਵ ਸੋਸਾਇਟੀ ਦੇ ਸਕੱਤਰ ਅਸ਼ਵਨੀ ਕੁਮਾਰ ਦੇ ਘਰ ਦੇ ਨੇੜੇ ਹੀ ਕਿਸੇ ਦੀ ਮੌਤ ਹੋਈ ਸੀ, ਜਿੱਥੇ ਕੁਝ ਲੋਕ ਅਫਸੋਸ ਕਰਨ ਲਈ ਆਏ ਸਨ ਅਤੇ ਉਸ ਨੇ ਖੁਦ ਦਾ ਵਾਹਨ ਅਸ਼ਵਨੀ ਦੇ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਰੂਪ ਸਿੰਘ ਜਦੋਂ ਡਿਊਟੀ ਤੋਂ ਵਾਪਸ ਪਰਤਿਆ ਤਾਂ ਵਾਹਨ ਖੜ੍ਹਾ ਦੇਖ ਵਾਹਨ ਨੂੰ ਅੱਗ ਲਾਉਣ ਦੀ ਧਮਕੀ ਦੇ ਦਿੱਤੀ। ਅਸ਼ਵਨੀ ਦੀ ਮੌਤ ਹੋਣ ਤੋਂ ਬਾਅਦ ਸਥਾਨਕ ਲੋਕਾਂ ਨੇ ਗੜ੍ਹਾ ਚੌਕ ’ਤੇ ਧਰਨਾ ਦੇ ਦਿੱਤਾ। ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਏ. ਐੱਸ. ਆਈ. ’ਤੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁੱਕਵਾਇਆ। ਦੇਰ ਸ਼ਾਮ ਥਾਣਾ ਨੰਬਰ 7 ਵਿਚ ਏ. ਐੱਸ. ਆਈ. ਰੂਪ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ- ਰਾਬੀਆ ਨੂੰ ਇਨਸਾਫ ਦਿਵਾਉਣ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੈਂਕੜੇ ਔਰਤਾਂ ਨੇ ਕੀਤਾ ਵਿਸ਼ਾਲ ਰੋਸ ਮਾਰਚ
ਮੌਤ ਤੋਂ ਬਾਅਦ ਮ੍ਰਿਤਕ ਦੀ ਧੀ ਨੂੰ ਵੀ ਧਮਕਾਇਆ
ਰੂਪ ਸਿੰਘ ਦਾ ਪ੍ਰਕੋਪ ਇੱਥੇ ਹੀ ਖ਼ਤਮ ਨਹੀਂ ਹੋਇਆ, ਉਸ ਨੇ ਅਸ਼ਵਨੀ ਕੁਮਾਰ ਦੀ ਮੌਤ ਹੋਣ ਤੋਂ ਬਾਅਦ ਉਸ ਦੀ 20 ਸਾਲ ਦੀ ਧੀ ਨੂੰ ਵੀ ਧਮਕਾਇਆ। ਦੋਸ਼ ਹੈ ਕਿ ਮ੍ਰਿਤਕ ਦੀ ਧੀ ਨੂੰ ਉਸ ਨੇ ਬੰਧਕ ਵੀ ਬਣਾਇਆ ਅਤੇ ਉਸ ਨੂੰ ਇਹ ਕਿਹਾ ਗਿਆ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਵੀ ਨਾ ਦੱਸੇ। ਏ. ਐੱਸ. ਆਈ. ਦੀ ਧਮਕੀ ਨਾਲ ਅਸ਼ਵਨੀ ਕੁਮਾਰ ਦੀ ਧੀ ਡਰ ਗਈ। ਹਾਲਾਂਕਿ ਜਦੋਂ ਅਸ਼ਵਨੀ ਦੀ ਮੌਤ ਹੋ ਗਈ ਤਾਂ ਇਸ ਬਾਰੇ ਕੰਟਰੋਲ ਰੂਮ ਦੇ ਬਾਅਦ ਥਾਣਾ ਨੰਬਰ 7 ਦੀ ਪੁਲਸ ਨੂੰ ਸੂਚਨਾ ਜਿੱਤੀ ਗਈ ਪਰ ਕਾਰਵਾਈ ਨਾ ਹੋਣ ’ਤੇ ਜਦੋਂ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਧਰਨਾ ਧਰਨੇ ਦਾ ਰਸਤਾ ਚੁਣਨਾ ਪਿਆ।
ਰਾਬੀਆ ਨੂੰ ਇਨਸਾਫ ਦਿਵਾਉਣ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੈਂਕੜੇ ਔਰਤਾਂ ਨੇ ਕੀਤਾ ਵਿਸ਼ਾਲ ਰੋਸ ਮਾਰਚ
NEXT STORY