ਚੰਡੀਗੜ੍ਹ (ਲੱਲਨ) : ਹਵਾਈ ਅੱਡੇ ’ਤੇ ਵਰਤੇ ਜਾਣ ਵਾਲੇ ਸੁਰੱਖਿਆ ਉਪਕਰਨਾਂ ਦੀ ਗੁਣਵੱਤਾ ਜਾਂਚ ਅਤੇ ਉਨ੍ਹਾਂ ’ਤੇ ਹਾਲਮਾਰਕ ਲਾਉਣ ਲਈ ਹੁਣ ਯੂਰਪ ਨਹੀਂ ਜਾਣਾ ਪਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ.) ਚੰਡੀਗੜ੍ਹ ਦੇ ਪੁਰਾਣੇ ਹਵਾਈ ਅੱਡੇ ’ਚ ਏਸ਼ੀਆ ਦੀ ਪਹਿਲੀ ਏਅਰਪੋਰਟ ਸੁਰੱਖਿਆ ਉਪਕਰਨ ਲੈਬ ਸਥਾਪਿਤ ਕਰਨ ਜਾ ਰਹੀ ਹੈ। ਇਸ ਲਈ ਤਿਆਰ ਤਜਵੀਜ਼ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਮਿਲ ਗਈ ਹੈ ਅਤੇ ਜਲਦ ਹੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਜਿਸਟਰੀਆਂ ਵਾਸਤੇ NOC ਖ਼ਤਮ ਕਰੇਗੀ ਅਕਾਲੀ-ਭਾਜਪਾ ਸਰਕਾਰ : ਸੁਖਬੀਰ ਸਿੰਘ ਬਾਦਲ
ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਅੱਡੇ ’ਤੇ ਵਰਤੇ ਜਾਣ ਵਾਲੇ ਕਈ ਸੁਰੱਖਿਆ ਉਪਕਰਨ ਭਾਰਤ ’ਚ ਹੀ ਬਣਾਏ ਜਾਂਦੇ ਹਨ ਪਰ ਗੁਣਵੱਤਾ ਜਾਂਚ ਅਤੇ ਪ੍ਰਮਾਣੀਕਰਨ ਲਈ ਉਨ੍ਹਾਂ ਨੂੰ ਫਰਾਂਸ ਸਮੇਤ ਯੂਰਪੀ ਦੇਸ਼ਾਂ ’ਚ ਭੇਜਣਾ ਪੈਂਦਾ ਹੈ। ਇਨ੍ਹਾਂ ’ਚ ਬਾਇਓਮੈਟ੍ਰਿਕ ਪਛਾਣ ਪ੍ਰਣਾਲੀ, ਕੰਪਿਊਟਰ ਟੋਮੋਗ੍ਰਾਫ਼ੀ (ਸੀ. ਟੀ.) ਸਕੈਨਰ ਅਤੇ ਹੋਰ ਸੁਰੱਖਿਆ ਉਪਕਰਨ ਸ਼ਾਮਲ ਹਨ। ਚੰਡੀਗੜ੍ਹ ’ਚ ਲੈਬ ਬਣਨ ਨਾਲ ਜਾਂਚ ਅਤੇ ਪ੍ਰਮਾਣੀਕਰਨ ਦੀ ਸਹੂਲਤ ਦੇਸ਼ ’ਚ ਹੀ ਉਪਲਬਧ ਹੋਵੇਗੀ। ਪੁਰਾਣੇ ਹਵਾਈ ਅੱਡੇ ’ਤੇ ਏਅਰਪੋਰਟ ਸੁਰੱਖਿਆ ਟ੍ਰੇਨਿੰਗ ਸੈਂਟਰ ਵੀ ਤਿਆਰ ਕਰ ਲਿਆ ਗਿਆ ਹੈ, ਜਲਦ ਹੀ ਇੱਥੇ ਕਰਮਚਾਰੀਆਂ ਅਤੇ ਸੁਰੱਖਿਆ ਜਵਾਨਾਂ ਦੀ ਸਿਖਲਾਈ ਸ਼ੁਰੂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨੰਗਲ ’ਚ ਨਵੇਂ ਯੂਰੀਆ ਪਲਾਂਟ ਦੀ ਮਨਜ਼ੂਰੀ ਪੰਜਾਬ ਦੇ ਵਿਕਾਸ ਲਈ ਮੀਲ ਪੱਥਰ : ਤਰੁਣ ਚੁੱਘ
NEXT STORY