ਸਮਰਾਲਾ (ਵਰਮਾ/ਸਚਦੇਵਾ) : ਸਮਰਾਲਾ ਦੇ ਨੇੜਲੇ ਪਿੰਡ ਘਰਖਣਾ ਦੇ ਵਾਸੀ ਮਾਂ ਅਤੇ ਪੁੱਤਰ ਬੀਤੀ ਸ਼ਾਮ ਕਰੀਬ 5 ਵਜੇ ਆਪਣੇ ਪਾਲਤੂ ਕੁੱਤੇ ਨੂੰ ਪਿੰਡ ਦੀ ਸੜਕ 'ਤੇ ਘੁੰਮਾ ਰਹੇ ਸਨ। ਉਨ੍ਹਾਂ 'ਤੇ ਪਿੰਡ ਦੇ ਹੀ ਨੌਜਵਾਨ ਨੇ ਤੇਜ਼ਧਾਰ ਹਥਿਆਰ (ਦਾਹ) ਨਾਲ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਦਾਹ ਨਾਲ ਔਰਤ ਗੁਰਪ੍ਰੀਤ ਕੌਰ ਦੇ ਸਿਰ 'ਤੇ ਨੌਜਵਾਨ ਨੇ ਕਈ ਵਾਰ ਕੀਤੇ, ਜਿਸ ਕਾਰਨ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਆਪਣੀ ਮਾਂ ਨੂੰ ਬਚਾਉਂਦੇ ਪੁੱਤਰ ਨੇ ਦਾਹ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਦੋਵੇਂ ਹੱਥ ਵੀ ਜ਼ਖਮੀ ਹੋ ਗਏ। ਫਿਰ ਪਿੰਡ ਦੇ ਇਕ ਵਿਅਕਤੀ ਨੇ ਹਮਲਾ ਕਰਨ ਵਾਲੇ ਨੌਜਵਾਨ ਤੋਂ ਦਾਹ ਖੋਹ ਲਿਆ ਅਤੇ ਮਾਂ-ਪੁੱਤ ਦੀ ਜਾਨ ਬਚਾਈ। ਦੋਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਜ਼ਖਮੀ ਔਰਤ ਦੇ ਸਿਰ 'ਤੇ 15 ਟਾਂਕੇ ਅਤੇ ਪੁੱਤਰ ਦੇ 4 ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਨਵਾਂ ਅਲਰਟ ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਪੂਰੀ ਭਵਿੱਖਬਾਣੀ
ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਜ਼ਖਮੀ ਜਗਜੀਵਨ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਮੈਂ ਅਤੇ ਮੇਰੀ ਮਾਤਾ ਆਪਣੇ ਪਾਲਤੂ ਕੁੱਤੇ ਨੂੰ ਘੁੰਮਾਉਣ ਪਿੰਡ ਦੇ ਨੇੜੇ ਸੜਕ 'ਤੇ ਜਾਂਦੇ ਹਾਂ। ਜਦੋਂ ਬੀਤੀ ਸ਼ਾਮ ਕਰੀਬ 5 ਵਜੇ ਅਸੀਂ ਕੁੱਤਾ ਘੁੰਮਾ ਰਹੇ ਸੀ ਤਾਂ ਸਾਡੇ ਪਿੰਡ ਦੇ ਹੀ ਨੌਜਵਾਨ ਗਗਨਦੀਪ ਸਿੰਘ ਨੇ ਤੇਜ਼ਧਾਰ ਹਥਿਆਰ (ਦਾਹ) ਨਾਲ ਹਮਲਾ ਕਰ ਦਿੱਤਾ ਅਤੇ ਦਾਹ ਮੇਰੀ ਮਾਤਾ ਦੇ ਸਿਰ 'ਤੇ ਲੱਗੇ, ਜਿਸ ਨਾਲ ਮੇਰੀ ਮਾਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਮੇਰੀ ਮਾਤਾ ਦੇ 15 ਟਾਂਕੇ ਲੱਗੇ ਹਨ।
ਇਹ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ, CM ਮਾਨ ਨੂੰ ਕੀਤੀ ਸੀ ਅਪੀਲ
ਜਗਜੀਵਨ ਨੇ ਦੱਸਿਆ ਕਿ ਆਪਣੀ ਮਾਂ ਨੂੰ ਤੇਜ਼ਧਾਰ ਹਥਿਆਰ ਤੋਂ ਬਚਾਉਣ ਲੱਗਿਆਂ ਮੇਰੇ ਦੋਵੇਂ ਹੱਥਾਂ 'ਤੇ ਤੇਜ਼ਧਾਰ ਹਥਿਆਰ ਲੱਗਿਆ, ਜਿਸ ਨਾਲ ਮੈਂ ਵੀ ਜ਼ਖਮੀ ਹੋ ਗਿਆ ਅਤੇ ਮੇਰੇ 4 ਟਾਂਕੇ ਲੱਗੇ ਹਨ। ਪੀੜਤਾਂ ਨੇ ਇਲਜ਼ਾਮ ਲਗਾਇਆ ਗਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਨੇ ਸਾਨੂੰ ਜਾਤੀ ਵਿਰੋਧੀ ਸ਼ਬਦ ਬੋਲੇ ਅਤੇ ਕਿਹਾ ਕਿ ਤੁਸੀਂ ਇੱਥੇ ਮਕਾਨ ਕਿਉਂ ਪਾਇਆ ਹੈ, ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਹੈ। ਪੀੜਤਾਂ ਨੇ ਪੁਲਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਅਹੁਦੇ ਤੋਂ ਬਰਖ਼ਾਸਤ ਕਰਨਾ ਮੰਦਭਾਗੀ ਗੱਲ : ਅਕਾਲੀ ਆਗੂ
NEXT STORY