ਸਿਡਨੀ (ਚਾਂਦਪੁਰੀ/ਟੀਨੁੰ)— ਬੀਤੇ ਦਿਨੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਸਲੀਮੈਨ ਸਪੋਰਟਸ ਕਲੱਬ ਚੈਂਡਲ ਵਿਖੇ 21 ਅਤੇ 22 ਸਤੰਬਰ ਨੂੰ ਨੈਚਰਲ ਬਾਡੀ ਬਿਲਡਿੰਗ ਅਧੀਨ ਮੁਕਾਬਲੇ ਕਰਵਾਏ ਗਏ।ਆਸਟ੍ਰੇਲੀਆ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ਰਹਿੰਦੇ ਪੰਜਾਬ ਵਾਸੀ ਮਨੀ ਬੱਤਰਾ ਸਪੁੱਤਰ ਮਨੋਜ ਬੱਤਰਾ ਪਿੰਡ ਘੱਗਾ ਤਹਿਸੀਲ ਪਾਤੜਾਂ ਜ਼ਿਲਾ ਪਟਿਆਲਾ ਨੇ ਸੀਜਨ 2 ਵਿੱਚ ਨੈਚਰਲ ਬਾਡੀ ਬਿਲਡਿੰਗ ਅਧੀਨ 3 ਮੁਕਾਬਲੇ ਲੜੇ । ਪਹਿਲਾ ਮੁਕਾਬਲਾ ICN ਦੇ ਅਧੀਨ ਹੋਇਆ।ਮਨੀ ਬੱਤਰਾ ਨੇ ਨੈਚਰਲ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਓਪਨ ਕਲਾਸ ਫਿੱਟਨੈਸ ਮਾਡਲ ਕਲਾਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਹਨਾਂ ਮੁਕਾਬਲਿਆਂ ਵਿੱਚ ਅਮਰੀਕਾ, ਜਰਮਨ, ਕੀਨੀਆ, ਆਸਟ੍ਰੇਲੀਆ ਤੋਂ ਇਲਾਵਾ ਭਾਰਤ ਵਰਗੇ ਦੇਸ਼ਾਂ ਨੇ ਵੀ ਹਿੱਸਾ ਲਿਆ।ਜੱਜਾਂ ਨੇ ਪ੍ਰੋਫੈਸ਼ਨਲ ਖੇਡਣ ਲਈ ਪਰੋ ਕਾਰਡ ਦੇ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਸ ਨੇ ANB ਅਤੇ ICN ਕੁਈਨਜ਼ਲੈਂਡ ਦੇ ਅਧੀਨ ਬਾਡੀ ਬਿਲਡਿੰਗ ਫਿਟਨੈਸ ਕਲਾਸ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਜਿੱਥੇ ਬ੍ਰਿਸਬੇਨ ਵਾਸੀਆਂ ਦਾ ਮਾਣ ਰੱਖਿਆ ਉੱਥੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ।ਮਨੀ ਬੱਤਰਾ ਦੇ ਜਿੱਤਣ ਨਾਲ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਮੁਕਾਬਲੇ ਵਿੱਚ ਸਟੇਟ ਲੈਵਲ ਦੇ ਤਕਰੀਬਨ 300 ਦੌੜਾਕਾਂ ਨੇ ਹਿੱਸਾ ਵੀ ਲਿਆ।
'ਆਪ' ਉਮੀਦਵਾਰ ਅਮਨਦੀਪ ਸੋਹੀ ਨੇ ਦਾਖਾ ਤੋਂ ਭਰਿਆ ਨਾਮਜ਼ਦਗੀ ਪੱਤਰ
NEXT STORY