ਲੁਧਿਆਣਾ, (ਰਿਸ਼ੀ)- ਆਟੋ ਗੈਂਗ ਦੇ ਮੈਂਬਰਾਂ ਨੇ ਇਕ ਸਵਾਰੀ ਦੀ ਜੇਬ 'ਚੋਂ ਪਰਸ ਕੱਢ ਲਿਆ। ਸਵਾਰੀ ਨੇ ਆਟੋ ਦਾ ਨੰਬਰ ਨੋਟ ਕਰ ਕੇ ਪੁਲਸ ਨੂੰ ਦਿੱਤਾ। ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 22 ਦਿਨਾਂ ਬਾਅਦ ਗੈਂਗ ਦੇ ਦੋ ਮੈਂਬਰਾਂ ਨੂੰ ਆਟੋ ਸਮੇਤ ਦਬੋਚ ਲਿਆ, ਜਦਕਿ ਤੀਜਾ ਫਰਾਰ ਹੈ।
ਥਾਣਾ ਇੰਚਾਰਜ ਜਤਿੰਦਰ ਕੁਮਾਰ ਅਨੁਸਾਰ ਫੜੇ ਗਏ ਬਦਮਾਸ਼ਾਂ ਦੀ ਪਛਾਣ ਬੰਟੀ, ਨੀਰਜ ਅਤੇ ਫਰਾਰ ਦੀ ਪਛਾਣ ਸਵੀਟ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਨ੍ਹਾਂ ਖਿਲਾਫ ਰਮੇਸ਼ ਕੁਮਾਰ ਨਿਵਾਸੀ ਛਾਬੜਾ ਕਾਲੋਨੀ, ਪੱਖੋਵਾਲ ਰੋਡ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਬੀਤੀ 6 ਅਪ੍ਰੈਲ ਨੂੰ ਡੀ. ਐੱਮ. ਸੀ. ਹਸਪਤਾਲ ਤੋਂ ਦਵਾਈ ਲੈ ਕੇ ਉਹ ਘਰ ਜਾਣ ਲਈ ਆਟੋ ਵਿਚ ਬੈਠ ਗਿਆ। ਰਸਤੇ ਵਿਚ ਚਲਾਕੀ ਨਾਲ ਗੈਂਗ ਦੇ ਮੈਂਬਰਾਂ ਨੇ ਉਸ ਦਾ ਪਰਸ ਕੱਢ ਲਿਆ, ਜਿਸ ਵਿਚ 4350 ਰੁਪਏ ਕੈਸ਼ ਤੇ ਜ਼ਰੂਰੀ ਕਾਗਜ਼ਾਤ ਸਨ। ਫਰਾਰ ਹੁੰਦੇ ਆਟੋ ਗੈਂਗ ਦੇ ਆਟੋ ਦਾ ਨੰਬਰ ਨੋਟ ਕਰ ਕੇ ਪੁਲਸ ਨੂੰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਦੋ ਜਣਿਆਂ ਨੂੰ ਲੱਭ ਲਿਆ। ਪੁਲਸ ਅਨੁਸਾਰ ਫੜੇ ਗਏ ਬਦਮਾਸ਼ਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਨੈਸ਼ਨਲ ਹਾਈਵੇ ਬੰਦ, ਸੁੰਨਸਾਨ ਰਿਹੈ ਟੋਲ ਪਲਾਜ਼ਾ
NEXT STORY