ਗੁਰਦਾਸਪੁਰ, (ਵਿਨੋਦ)- ਸਥਾਨਕ ਸੁਖਜਿੰਦਰਾ ਕਾਲਜ ਕੈਂਪਸ 'ਚ 7 ਪੰਜਾਬ ਐੱਨ. ਸੀ. ਸੀ. ਬਟਾਲੀਅਨ ਵੱਲੋਂ ਸੰਚਾਲਿਤ ਸੰਯੁਕਤ ਸਾਲਾਨਾ ਕੈਂਪ 'ਚ ਕਰਨਲ ਜੇ. ਐੱਸ. ਸਿੱਧੂ ਦੀ ਅਗਵਾਈ 'ਚ ਕੈਡਿਟਸ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ।
ਪਿੰਡ ਹਯਾਤਨਗਰ 'ਚ ਸਥਿਤ ਸੁਖਜਿੰਦਰਾ ਕਾਲਜ ਦੇ ਮੁੱਖ ਗੇਟ ਤੋਂ ਕੈਡਿਟਸ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ, ਜੋ ਨਾਲ ਲੱਗਦੇ ਪਿੰਡ ਤੁੰਗਲ, ਕਾਲਾ ਨੰਗਲ ਤੋਂ ਲੰਘਦੇ ਹੋਏ ਵਾਪਸ ਕੈਂਪ 'ਚ ਸੰਪੰਨ ਹੋਈ। ਜਾਗਰੂਕਤਾ ਰੈਲੀ ਦੌਰਾਨ ਦਾਜ ਪ੍ਰਥਾ, ਬਾਲ ਵਿਆਹ, ਨਸ਼ਾਖੋਰੀ, ਭ੍ਰਿਸ਼ਟਾਚਾਰ, ਕੰਨਿਆ ਭਰੂਣ ਹੱਤਿਆ ਆਦਿ ਨੂੰ ਰੋਕਣ ਲਈ ਤੇ ਸਮਾਜਿਕ ਸੰਪਰਾਦਾਇਕ ਸਦਭਾਵਨਾ, ਸਵੱਛ ਭਾਰਤ ਅਭਿਆਨ 'ਚ ਆਪਣਾ ਯੋਗਦਾਨ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਕੈਡਿਟਸ ਵੱਲੋਂ ਸਮਾਜਿਕ ਅਸਮਾਨਤਾ ਖਤਮ ਕਰਨ ਤੇ ਮਹਿਲਾ ਸ਼ਸਕਤੀਕਰਨ ਦੀ ਦਿਸ਼ਾ 'ਚ ਆਪਣਾ ਹਰ ਸੰਭਵ ਯੋਗਦਾਨ ਪਾਉਣ ਦਾ ਸੰਕਲਪ ਲਿਆ।
ਰੈਲੀ 'ਚ ਪ੍ਰਬੋਧ ਚੰਦਰ ਸ਼ਾਸਤਰੀ, ਸਤੀਸ਼ ਚੰਦਰ, ਅਮਰਜੀਤ ਸੰਧੂ, ਗੁਰਸ਼ਰਨਜੀਤ ਤੇ ਸੂਬੇਦਾਰ ਮੇਜਰ ਪੂਰਨ ਸਿੰਘ, ਸੁਰਿੰਦਰ ਸਿੰਘ, ਯਸਪਾਲ, ਜਸਬੀਰ ਸਿੰਘ, ਹਰਜਿੰਦਰ, ਸ਼ਾਮ ਲਾਲ ਆਦਿ ਵੀ ਹਾਜ਼ਰ ਸਨ।
ਚੋਰਾਂ ਨੇ ਮਿਡ-ਡੇ ਮੀਲ ਦਾ ਸਾਮਾਨ ਉਡਾਇਆ
NEXT STORY