ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਨਵੀਂ ਅਨਾਜ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚੋਰਾਂ ਵੱਲੋਂ ਮਿਡ-ਡੇ ਮੀਲ ਦਾ ਰਾਸ਼ਨ ਤੇ ਕੁਰਸੀਆਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਦੀ ਇੰਚਾਰਜ ਸਵਿੰਦਰ ਕੌਰ ਨੇ ਕਿਹਾ ਕਿ ਸਕੂਲ ਦੇ ਕਮਰਿਆਂ 'ਚ ਰੱਖੇ 75 ਕਿਲੋ ਚੌਲ, 62 ਕਿਲੋ ਕਣਕ ਤੇ 22 ਕੁਰਸੀਆਂ ਚੋਰੀ ਹੋ ਗਈਆਂ। ਇਸ ਸੰਬੰਧੀ ਉਨ੍ਹਾਂ ਨੂੰ ਅੱਜ ਸਕੂਲ ਆਉਣ 'ਤੇ ਪਤਾ ਲੱਗਾ ਤੇ ਉਨ੍ਹਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਘਟਨਾ ਸਥਾਨ ਦਾ ਦੌਰਾ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਸੰਗਰੂਰ ਦਾ ਕੁਤੁਬਮੀਨਾਰ ਆਪਣੀ ਹੋਂਦ 'ਤੇ ਵਹਾ ਰਿਹੈ ਪਥਰੀਲੇ ਹੰਝੂ
NEXT STORY