ਗੜ੍ਹਦੀਵਾਲਾ (ਜਤਿੰਦਰ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਰਜਿ. ਪਿੰਡ ਡੱਫਰ ਵੱਲੋਂ ਐੱਨ. ਆਰ. ਆਈ. ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 7ਵਾਂ 2 ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ ਬੜੀ ਧੂਮਧਾਮ ਨਾਲ ਸਮਾਪਤ ਹੋ ਗਿਆ, ਜਿਸ ਵਿਚ ਵੱਡੀ ਗਿਣਤੀ ਕਬੱਡੀ ਪ੍ਰੇਮੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਅੰਤਿਮ ਦਿਨ ਨਾਰਥ ਇੰਡੀਆ ਫੈੱਡਰੇਸ਼ਨ ਦੀਆਂ 8 ਟੀਮਾਂ ਦੇ ਕਬੱਡੀ ਮੈਚ ਕਰਵਾਏ ਗਏ। ਇਸ ਮੌਕੇ ਹਲਕਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਕਬੱਡੀ ਕੱਪ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਖੇਡ ਮੇਲੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦੇਣ ਵਿਚ ਸਹਾਇਕ ਸਾਬਤ ਹੁੰਦੇ ਹਨ। ਇਨਾਮਾਂ ਦੀ ਵੰਡ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਮੁੱਖ ਪ੍ਰਬੰਧਕ ਹਰਦੀਪ ਸਿੰਘ ਪਿੰਕੀ, ਪ੍ਰਧਾਨ ਪ੍ਰੋ. ਕਸ਼ਮੀਰ ਸਿੰਘ ਸਹੋਤਾ, ਕਾਰਜਕਾਰੀ ਪ੍ਰਧਾਨ ਸਤਨਾਮ ਸਿੰਘ, ਵਾਈਸ ਪ੍ਰਧਾਨ ਸੁਰਜੀਤ ਸਿੰਘ, ਐੱਨ. ਆਰ. ਆਈ. ਰਣਵੀਰ ਸਿੰਘ, ਸੁਰਿੰਦਰ ਸਿੰਘ ਯੂ. ਐੱਸ. ਏ. ਆਦਿ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ।

ਪ੍ਰਸਿੱਧ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਖੁੱਲ੍ਹਾ ਅਖਾੜਾ ਵੀ ਲਾਇਆ ਗਿਆ, ਜਿਸ ਨੇ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਪਿੰਕੀ, ਪ੍ਰਧਾਨ ਪ੍ਰੋ. ਕਸ਼ਮੀਰ ਸਿੰਘ ਸਹੋਤਾ, ਕਾਰਜਕਾਰੀ ਪ੍ਰਧਾਨ ਸਤਨਾਮ ਸਿੰਘ, ਕੈਸ਼ੀਅਰ ਸੁਖਪਾਲ ਸਿੰਘ, ਜਸਵਿੰਦਰ ਸਿੰਘ ਜੱਸਾ ਸ਼ਹਿਰੀ ਪ੍ਰਧਾਨ, ਸਤਵਿੰਦਰ ਪਾਲ ਸਿੰਘ ਰਾਮਦਾਸਪੁਰ, ਜਗਤਾਰ ਸਿੰਘ ਬਲਾਲਾ, ਕੈਪਟਨ ਬਹਾਦਰ ਸਿੰਘ, ਪਰਮਿੰਦਰ ਸਿੰਘ ਪੰਨੂ, ਮਨਜੀਤ ਸਿੰਘ ਰੌਬੀ, ਹਰਵਿੰਦਰ ਸਿੰਘ ਸਰਾਈਂ, ਗੁਰਮੇਲ ਸਿੰਘ ਦਾਰਾਪੁਰ, ਪ੍ਰੋ. ਸ਼ਾਮ ਸਿੰਘ, ਅਵਤਾਰ ਸਿੰਘ, ਸਿਮਰਜੀਤ ਸਿੰਘ ਅਟਵਾਲ, ਕਰਮ ਸਿੰਘ ਰੋਜ਼ਗਾਰ ਅਫਸਰ, ਚੌਧਰੀ ਸੁਖਜੀਤ ਸਿੰਘ ਕੈਨੇਡਾ, ਐੱਸ. ਐੱਚ. ਓ. ਜਸਕੰਵਲ ਸਿੰਘ ਸਹੋਤਾ, ਸੂਬੇਦਾਰ ਤਰਸੇਮ ਸਿੰਘ, ਕਿੰਦਰਜੀਤ ਸਿੰਘ, ਸੁਖਜਿੰਦਰ ਸਿੰਘ, ਰਾਮ ਸਿੰਘ, ਪ੍ਰੋ. ਕੇਵਲ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਅਮਰ ਚੰਦ, ਤੀਰਥ ਸਿੰਘ, ਉਂਕਾਰ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ, ਪਵੀ ਸਹੋਤਾ, ਐੱਮ. ਪੀ. ਤੂਰ, ਸੂਬੇਦਾਰ ਸਤਪਾਲ ਸਿੰਘ, ਤਰਸੇਮ ਸਿੰਘ, ਰਣਜੋਧ ਸਿੰਘ ਇਟਲੀ, ਦਿਲਬਾਗ ਸਿੰਘ ਆਦਿ ਸਮੇਤ ਸਮੂਹ ਕਲੱਬ ਮੈਂਬਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਕਲੱਬ ਮੈਂਬਰਾਂ ਵੱਲੋਂ ਵਿਧਾਇਕ ਗਿਲਜੀਆਂ ਸਮੇਤ ਆਈਆਂ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਫਾਈਨਲ ਮੈਚ ਦਾ ਨਤੀਜਾ : ਟੂਰਨਾਮੈਂਟ ਦੌਰਾਨ ਨਾਰਥ ਇੰਡੀਆ ਫੈੱਡਰੇਸ਼ਨ ਦੀਆਂ ਕਲੱਬਾਂ ਦੇ ਫਾਈਨਲ ਮੈਚ ਵਿਚ ਬਾਬਾ ਸੁਖਚੈਨ ਦਾਸ ਕਲੱਬ ਸ਼ਾਹਕੋਟ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ 1.50 ਲੱਖ ਰੁਪਏ ਦੇ ਨਕਦ ਇਨਾਮ ਅਤੇ ਟਰਾਫੀ 'ਤੇ ਕਬਜ਼ਾ ਕੀਤਾ, ਜਦਕਿ ਦੂਜੇ ਸਥਾਨ 'ਤੇ ਰਹੇ ਰਾਇਲ ਕਿੰਗ ਯੂ. ਐੱਸ. ਏ. ਕਲੱਬ ਨੂੰ 1 ਲੱਖ ਰੁਪਏ ਇਨਾਮ ਤੇ ਟਰਾਫੀ ਭੇਟ ਕੀਤੀ ਗਈ। ਸੁਲਤਾਨ ਸਰਮਸਤਪੁਰ ਨੂੰ ਬੈਸਟ ਰੇਡਰ ਅਤੇ ਸ਼ੀਪਾ ਥਾਂਦੇਵਾਲਾ ਤੇ ਲੱਖਾਂ ਸਰਾਵਾਂ ਨੂੰ ਸਾਂਝੇ ਤੌਰ 'ਤੇ ਬੈਸਟ ਜਾਫੀ ਐਲਾਨਦੇ ਹੋਏ ਸੋਨੇ ਦੀਆਂ ਮੁੰਦੀਆਂ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਕਬੱਡੀ 75 ਕਿਲੋਗ੍ਰਾਮ ਭਾਰ ਵਰਗ ਵਿਚ ਹਰਖੋਵਾਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ 20,000 ਰੁਪਏ ਨਕਦ ਇਨਾਮ ਤੇ ਟਰਾਫੀ ਪ੍ਰਾਪਤ ਕੀਤੀ ਅਤੇ ਦੂਜੇ ਸਥਾਨ 'ਤੇ ਰਹੀ ਸ਼ੱਕਰਪੁਰ ਦੀ ਟੀਮ ਨੂੰ 15,000 ਰੁਪਏ ਨਕਦ ਇਨਾਮ ਅਤੇ ਟਰਾਫੀ ਭੇਟ ਕੀਤੀ ਗਈ। ਸਾਜ਼ੀ ਸ਼ੱਕਰਪੁਰ ਨੂੰ ਬੈਸਟ ਰੇਡਰ ਤੇ ਸੰਦੀਪ ਨੂੰ ਬੈਸਟ ਜਾਫੀ ਐਲਾਨਿਆ ਗਿਆ, ਜਿਨ੍ਹਾਂ ਨੂੰ 2500-2500 ਰੁਪਏ ਇਨਾਮ ਭੇਟ ਕੀਤਾ ਗਿਆ।
ਟਿਕਟ ਮਿਲਣ 'ਤੇ ਦਵਿੰਦਰ ਸਿੰਘ ਘੁੰਮਣ ਨੇ ਕੀਤਾ ਪਾਰਟੀ ਦਾ ਧੰਨਵਾਦ
NEXT STORY