ਮੋਗਾ (ਗੋਪੀ ਰਾਊਕੇ) - ਸ਼ਹਿਰਾਂ ਦੇ ਮੁਹੱਲਿਆਂ ਦੀਆਂ ਕੁੱਝ ਗਲੀਆਂ ਨੂੰ ਬੰਦ ਕਰਨ ਲਈ ਰਾਤ ਸਮੇਂ ਲਾਏ ਗਏ ਗੇਟਾਂ ਦੇ ਮਾਮਲੇ ਨੂੰ ਲੈ ਕੇ ਲੋਕਾਂ ਦੇ ਦੋ ਗੁੱਟਾਂ ’ਚ ਵੰਡੇ ਜਾਣ ਕਾਰਨ ਸਥਿਤੀ ਤਣਾਅਪੁੂਰਨ ਬਣਨ ਲੱਗੀ ਹੈ। ਦਰਅਸਲ ਇਹ ਮਾਮਲਾ ਬੀਤੇ ਦਿਨ ਉਸ ਸਮੇਂ ਵਿਗਡ਼ਿਆ, ਜਦ ਰਾਤ ਸਮੇਂ ਗਲੀ ਨੂੰ ਬੰਦ ਕਰਨ ਦਾ ਵਿਰੋਧ ਕਰਦੇ ਆ ਰਹੇ ਕੁੱਝ ਗਲੀ ਵਾਸੀਆਂ ਵੱਲੋਂ ਅਕਾਲਸਰ ਰੋਡ ’ਤੇ ਪੈਂਦੀ ਮਾਧੋ ਵਾਲੀ ਗਲੀ ਦੇ ਗੇਟ ਉਤਾਰਨ ਵਿਰੁੱਧ ਦੂਸਰੀ ਧਿਰ ਨੇ ਥਾਣਾ ਸਿਟੀ ’ਚ ਮਾਮਲਾ ਦਰਜ ਕਰਵਾਇਆ ਤਾਂ ਵਾਰਡ ਵਾਸੀ ਭਡ਼ਕ ਗਏ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਨੂੰ ਰਾਜਨੀਤਿਕ ਰੰਜਿਸ਼ ਕਰਾਰ ਦਿੰਦੇ ਹੋਏ ਮੁਹੱਲਾ ਵਾਸੀਆਂ ਨੇ ਕਿਹਾ ਕਿ ਰਾਤ 9 ਵਜੇ ਜਦ ਗੇਟ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਲੋਕਾਂ ਦੀ ਜ਼ਿੰਦਗੀ ਘਰਾਂ ਵਿਚ ਕੈਦ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਰਡ ਵਾਸੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕਿਸੇ ਸਰੀਰਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਮੇਂ ’ਤੇ ਗੇਟ ਨਹੀਂ ਖੁੱਲ੍ਹਦਾ। ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਪਹਿਲਾਂ ਵੀ ਸ਼ਿਕਾਇਤ ਪੱਤਰ ਭੇਜੇ ਗਏ ਹਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ’ਚ ਇਹ ਦਰਸਾਇਆ ਗਿਆ ਹੈ ਕਿ ਗੇਟ ਉਤਾਰ ਕੇ ਲਿਜਾਏ ਗਏ ਹਨ, ਜਦਕਿ ਸੱਚਾਈ ਇਹ ਹੈ ਕਿ ਉਤਾਰੇ ਗਏ ਗੇਟ ਅਜੇ ਵੀ ਗਲੀ ਦੇ ਮੋਡ਼ ’ਤੇ ਜਿਉਂ ਦੀ ਤਿਉਂ ਪਏ ਹਨ। ਉਨ੍ਹਾਂ ਜ਼ਿਲਾ ਪੁਲਸ ਮੁਖੀ ਮੋਗਾ, ਡੀ. ਆਈ. ਜੀ, ਡੀ. ਜੀ. ਪੀ. ਪੰਜਾਬ ਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਭੇਜ ਕੇ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਪੁਲਸ ਮਾਮਲਾ ਰੱਦ ਕਰਨ ਦੀ ਮੰਗ ਕਰਦਿਆਂ ਇਹ ਵੀ ਕਿਹਾ ਕਿ ਲੋਕਾਂ ਲਈ ਮੁੱਖ ਸਮੱਸਿਆ ਬਣੇ ਹੋਏ ਇਹ ਗੇਟ ਉਤਾਰੇ ਜਾਣ ਤਾਂ ਕਿ ਲੋਕ ਆਪਣੀ ਨਿੱਜੀ ਜ਼ਿੰਦਗੀ ਅਾਜ਼ਾਦੀ ਨਾਲ ਜੀਅ ਸਕਣ। ਇਸ ਮੌਕੇ ਕਾਂਗਰਸੀ ਨੇਤਾ ਦਵਿੰਦਰ ਸਿੰਘ ਰਣੀਆਂ, ਰੁਪਿੰਦਰ ਪਾਲ ਸਿੰਘ ਅਪਰਨ, ਐਡਵੋਕੇਟ ਮੀਨਾ ਸ਼ਰਮਾ, ਸੁਰਿੰਦਰ ਕੌਰ, ਮੁਖਤਿਆਰ ਸਿੰਘ, ਜਗਜੀਤ ਸਿੰਘ ਦੇ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਹਾਜ਼ਰ ਸਨ।
ਕਿਸਾਨਾਂ ਨੇ ਖੇਤੀਬਾੜੀ ਮੰਤਰੀ ਦੇ ਪੁਤਲੇ ਫੂਕੇ
NEXT STORY