ਚੰਡੀਗੜ੍ਹ (ਬੰਸਲ) : ਸਾਫ਼ ਹਵਾ ਸਰਵੇਖਣ-2026 ਦੇ ਨਤੀਜਿਆਂ ’ਚ ਹਰਿਆਣਾ ਦੇ ਸਿਰਫ ਇਕ ਜ਼ਿਲ੍ਹੇ ਨੂੰ ਹੀ ਸਥਾਨ ਮਿਲਿਆ ਹੈ। ਦੇਸ਼ ਭਰ ਦੇ ਸ਼ਹਿਰਾਂ ਦੀ ਰੈਂਕਿੰਗ ’ਚ ਸੂਬੇ ਤੋਂ ਸਿਰਫ ਫ਼ਰੀਦਾਬਾਦ ਨੂੰ ਜਗ੍ਹਾ ਮਿਲੀ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ’ਚ ਫ਼ਰੀਦਾਬਾਦ ਨੇ 179.7 ਅੰਕ ਹਾਸਲ ਕਰਕੇ 14ਵਾਂ ਰੈਂਕ ਪ੍ਰਾਪਤ ਕੀਤਾ ਹੈ।
ਇਹ ਵੀ ਪੜ੍ਹੋ : ਦਿੱਲੀ ਤੋਂ ਹਲਵਾਰਾ ਆਉਣ ਵਾਲੀ AIR INDIA ਦੀ ਫ਼ਲਾਈਟ ਰੱਦ
ਪੰਜਾਬ ਵਿਚ ਲੁਧਿਆਣਾ 151.2 ਅੰਕਾਂ ਨਾਲ 33ਵੇਂ ਸਥਾਨ ’ਤੇ ਰਿਹਾ। ਉੱਥੇ ਹੀ, ਪਟਿਆਲਾ 165.4 ਅੰਕਾਂ ਨਾਲ 25ਵੇਂ ਅਤੇ ਜਲੰਧਰ 124.5 ਅੰਕਾਂ ਨਾਲ 37ਵੇਂ ਸਥਾਨ ’ਤੇ ਰਿਹਾ। ਇਸ ਸ਼੍ਰੇਣੀ ਵਿਚ ਲਖਨਊ 198 ਅੰਕਾਂ ਨਾਲ ਪਹਿਲੇ, ਇੰਦੌਰ 197 ਅੰਕਾਂ ਨਾਲ ਦੂਜੇ ਅਤੇ ਜਬਲਪੁਰ 195 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਹਰਿਆਣਾ ਦੇ ਫ਼ਰੀਦਾਬਾਦ ਸ਼ਹਿਰ ਦਾ ਰੈਂਕ 14ਵਾਂ ਹੈ, ਜਿਸ ਨੂੰ ਤਸੱਲੀਬਖ਼ਸ਼ ਨਹੀਂ ਕਿਹਾ ਜਾ ਸਕਦਾ। ਸਰਵੇਖਣ ਦੇ ਨਤੀਜਿਆਂ ਮੁਤਾਬਕ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਸੂਚੀ ’ਚ ਕੁੱਲ 48 ਸ਼ਹਿਰ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਰਮਨੀ ’ਚ 4 ਸਾਲ ਤੋਂ ਰਹਿ ਰਹੇ ਅਜਨਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
NEXT STORY