ਜਲੰਧਰ - ਐੱਸ. ਜੀ. ਪੀ. ਸੀ. ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਅਜਿਹਾ ਸੂਬਾ ਹੈ ਜਿਸ ਕੋਲ ਨਾ ਰਾਜਧਾਨੀ ਹੈ ਅਤੇ ਹੀ ਨਾ ਹਾਈਕੋਰਟ। ਇੰਨਾਂ ਹੀ ਨਹੀਂ ਇਸ ਦੀ ਤਾਂ ਭਾਸ਼ਾਂ ਵੀ ਸੁਰੱਖਿਅਤ ਨਹੀਂ ਹੈ। ਅਧਾਰ ਕਾਰਡ ਤੋਂ ਪੰਜਾਬੀ ਭਾਸ਼ਾ ਖਤਮ ਕਰ ਇਸ ਦੇ ਸਨਮਾਨ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਸ ਤੋਂ ਇਲਾਵਾ 6 ਅਲਪਮੁਖੀਆਂ ਨੇ ਕਮੀਸ਼ਨ ਤੋਂ ਪਹਿਲੀ ਵਾਰ ਕਿਸੇ ਸਿੱਖ ਪ੍ਰਤੀਨਿਧ ਦੇ ਨਾ ਹੋਣ 'ਤੇ ਚਿੰਤਾਂ ਜਤਾਈ ਹੈ। ਧਰਮ ਪ੍ਰਚਾਰ ਲਹਿਰ ਤਹਿਤ ਐਤਵਾਰ ਨੂੰ ਇਕ ਸਮਾਰੋਹ 'ਚ ਭਾਗ ਲੈਣ ਆਏ ਬਡੂੰਗਰ ਨੇ ਕਿਹਾ ਕਿ ਵਾਲ ਕੱਟੇ ਜਾਣ ਦੀ ਘਟਨਾ ਦੀ ਜਾਂਚ ਖੁਫੀਆ ਏਜੰਸੀਆ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਸ਼ੁਰੂ ਹੋਈ ਸੀ ਤਾਂ ਮਾਮਲਾ ਵਿਗੜ ਗਿਆ ਸੀ। ਹੁਣ ਕੇਸ ਕੱਟਣ ਦਾ ਮਾਮਲਾ ਨੇ ਵਿਗੜੇ, ਇਸ ਲਈ ਸਮਾਂ ਰਹਿੰਦੇ ਇਸ 'ਤੇ ਰੋਕ ਲੱਗ ਜਾਏ ਤਾਂ ਚੰਗਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅੰਮ੍ਰਿਤਸਰ ਦੇ ਹਨ ਅਤੇ ਉਨ੍ਹਾਂ ਨੂੰ ਇੱਥੋਂ ਦੀ ਮਰਿਆਦਾ ਦੀ ਪੂਰੀ ਜਾਣਕਾਰੀ ਹੈ ਪਰ ਉਨ੍ਹਾਂ ਨੇ ਧਾਰਮਿਕ ਸਥਾਨਾਂ ਨੂੰ ਜੀ. ਐੱਸ. ਟੀ. ਤੋਂ ਛੂਟ ਬਾਰੇ ਕੋਈ ਸਕਾਰਾਤਮਕ ਜਵਾਬ ਨਹੀਂ ਦਿੱਤਾ ਹੈ।
ਵਾਲ ਕੱਟੇ ਜਾਣ ਦੀ ਘਟਨਾ ਦੀ ਜਾਂਚ ਖੁਫੀਆ ਏਜੰਸੀਆਂ ਤੋਂ ਕਰਵਾਉਣੀ ਚਾਹੀਦੀ ਹੈ - ਬਡੂੰਗਰ
NEXT STORY