ਫਤਹਿਗੜ੍ਹ ਸਾਹਿਬ (ਜਗਦੇਵ) : ਬਹਿਰੀਨ ਵਾਲੀ ਬੀਬੀ ਦੇ ਮਾਮਲੇ ਨਾਮ ਆਉਣ ਤੋਂ ਬਾਅਦ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਬਿਆਨ ਸਾਹਮਣੇ ਆਇਆ ਹੈ। ਝਿੰਜਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਦੇ ਵੀ ਇਸ ਬੀਬੀ ਨੂੰ ਨਹੀਂ ਮਿਲਿਆ ਅਤੇ ਬੀਬੀ ਨੂੰ ਜੋ ਸਕਰਿਪਟ ਲਿੱਖ ਕੇ ਦਿੱਤੀ ਗਈ ਉਹੀ ਬੋਲੀ ਗਈ ਹੈ, ਜਦੋਂਕਿ ਇਕ ਮਹੀਨਾ ਪਹਿਲਾਂ ਐੱਫਆਈਆਰ ਜੋ ਦਰਜ ਹੋਈ ਉਸ ਵਿਚ ਅਜਿਹਾ ਕੁਝ ਨਹੀਂ ਸੀ ਜੋ ਹੁਣ ਵਾਕਿਆ ਰਚਿਆ ਗਿਆ ਤੇ ਉਹ ਸੰਗਤ ਨੂੰ ਪੂਰੀ ਤਰ੍ਹਾਂ ਜਵਾਬਦੇਹ ਹਨ।
ਝਿੰਜਰ ਨੇ ਕਿਹਾ ਕਿ "ਸਾਮ, ਦਾਮ, ਦੰਡ, ਭੇਦ" ਵਰਤ ਕੇ ਹਰ ਸਕੀਮ ਘੜ ਕੇ ਗੁਰੂ ਦੋਖੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਲੋਕ ਸੇਵਾ ਕਰਨ ਵਾਲੇ ਅਕਾਲੀ ਆਗੂਆਂ ਦੀ ਕਿਰਦਾਰਕੁਸ਼ੀ ਕੀਤੀ ਜਾਵੇ। ਸਰਕਾਰ ਆਪਣੇ ਘੁਟਾਲਿਆਂ ਅਤੇ ਕੋਝੇ ਕੰਮਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਹਰ ਹੀਲਾ ਵਰਤ ਰਹੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਕਿਸੇ ਹਾਲਤ ਵਿਚ ਨਾ ਡਰਨਗੇ ਤੇ ਨਾ ਹੀ ਝੁਕਣਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਡੀ.ਏ. ਵਾਧੇ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਝਿੰਜਰ ਨੇ ਦੋਸ਼ ਲਗਾਇਆ ਕਿ ਉਸਨੂੰ ਟਿਕਟਾਂ ਦੇਣ ਅਤੇ ਪੰਜ ਪੰਜ ਕਰੋੜ ਰੁਪਏ ਦੇ ਕੇ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਸਰਕਾਰ ਦੀਆਂ ਸਾਰੀਆਂ ਆਫਰਾਂ ਨੂੰ ਦਰਕਿਨਾਰ ਕੀਤਾ ਜਿਸ ਕਾਰਨ ਸਰਕਾਰ ਉਸ ਖਿਲਾਫ ਕੋਈ ਹੱਥ-ਕੰਡਾ ਅਪਨਾ ਸਕਦੀ ਹੈ।
ਇਹ ਵੀ ਪੜ੍ਹੋ : Punjab : ਇਨ੍ਹਾਂ ਸਕੂਲਾਂ 'ਤੇ ਹੋ ਗਈ ਕਾਰਵਾਈ, ਜਾਰੀ ਕੀਤੇ ਗਏ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਤੋਂ ਪਰਤੇ ਪਿੰਡ ਹਮੀਰਾ ਦੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ, ਹੁਸ਼ਿਆਰਪੁਰ ਤੋਂ ਮਿਲੀ ਲਾਸ਼
NEXT STORY