ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਗੜ੍ਹਸ਼ੰਕਰ 'ਚ ਆਪਣੇ ਨਿਵਾਸ ਸਥਾਨ 'ਤੇ ਬਸਪਾ ਪੰਜਾਬ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਲੰਮੇ ਹੱਥੀਂ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਇਕ ਦੂਜੇ ਨੂੰ ਸੁਰੱਖਿਆ ਦੇਣ ਦਾ ਕੰਮ ਕਰ ਕਰਦੀਆਂ ਹਨ, ਉਥੇ ਹੀ ਉਨ੍ਹਾਂ ਕਿਹਾ ਕਿ 'ਆਪ' ਅਤੇ ਅਕਾਲੀ ਦਲ ਟਕਸਾਲੀ ਦਾ ਪੰਜਾਬ 'ਚ ਕੋਈ ਆਧਾਰ ਨਹੀਂ ਹੈ ਅਤੇ ਅੱਜ ਆਮ ਆਦਮੀ ਪਾਰਟੀ ਆਪਸੀ ਫੁਟ ਕਾਰਨ ਪੰਜਾਬ 'ਚ ਖੇਰੁੰ-ਖੇਰੁੰ ਹੋ ਚੁੱਕੀ ਹੈ।
ਰਾਜੂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ 'ਚ ਪਿਛਲੇ 10 ਸਾਲਾਂ 'ਚ ਨਸ਼ਾ ਅਕਾਲੀ ਸਰਕਾਰ ਨੇ ਵਿਕਵਾਇਆ ਹੈ ਪਰ ਅੱਜ ਵੀ ਪੰਜਾਬ 'ਚ ਨਸ਼ਾ ਉਸੇ ਤਰ੍ਹਾਂ ਵਿੱਕ ਰਿਹਾ ਹੈ। ਉਨ੍ਹ੍ਹਾਂ ਨੇ ਕਿਹਾ ਕਿ ਅੱਜ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਅਤੇ ਜ਼ੀਰਾ ਵਰਗੇ ਲੋਕ ਬੋਲ ਰਹੇ ਹਨ ਕਿ ਪੰਜਾਬ 'ਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਪੰਜਾਬ 'ਚ 84 ਕਰੋੜ ਦਾ ਨਸ਼ਾ ਫੜਿਆ ਜਾ ਚੁੱਕਿਆ ਹੈ।
ਸੇਵਾ ਸਿੰਘ ਸੇਖਵਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ. ਡੀ. ਏ) ਦਾ ਕੋਈ ਹਿੱਸਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਉਨ੍ਹਾਂ ਨੇ ਆਪਣੇ ਉਮੀਦਵਾਰ ਬਿਕਰਮਜੀਤ ਸਿੰਘ ਸੋਢੀ ਨੂੰ ਖੜ੍ਹਾ ਕੀਤਾ ਹੈ ਅਤੇ ਇਹ ਕਿਤੋਂ ਵੀ ਆਪਣਾ ਉਮੀਦਵਾਰ ਖੜ੍ਹਾ ਕਰਨ, ਉਨ੍ਹਾਂ ਦਾ ਹੁਣ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਹੈ। ਸੇਖਵਾਂ ਦਾ ਬਿਆਨ 'ਚ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਦੀ ਕੁਰਬਾਨੀ ਸਭ ਤੋਂ ਵਧ ਪਾਰਟੀ 'ਚ ਹੈ, ਉਸ 'ਤੇ ਟਿੱਪਣੀ ਕਰਦੇ ਹੋਏ ਰਾਜੂ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਗੱਲਾਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਅਕਾਲੀ ਦਲ ਹੀ ਯਾਦ ਆਉਂਦਾ ਹੈ।
'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਨੂੰ ਸੰਗਰੂਰ ਆ ਕੇ ਚੋਣ ਲੜਨ ਦਾ ਚੈਲੰਜ ਦੇਣ 'ਤੇ ਟਿੱਪਣੀ ਕਰਦੇ ਹੋਏ ਰਾਜੂ ਨੇ ਕਿਹਾ ਕਿ ਭਗਵੰਤ ਮਾਨ ਨੂੰ ਖੁਦ ਨਹੀਂ ਪਤਾ ਕਿ ਉਹ ਸੰਗਰੂਰ ਤੋਂ ਜਿੱਤ ਹਾਸਲ ਕਰਨਗੇ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਅੱਜ ਝਾੜੂ ਤਿੱਲਾ-ਤਿੱਲਾ ਹੋ ਚੁੱਕਾ ਹੈ, ਉਥੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਲੋਕ ਅੱਜ ਪੰਜਾਬ ਡੈਮੋਕ੍ਰੇਟਿਕ ਅਲਾਇੰਸ 'ਚ ਹਨ। ਚੰਡੀਗੜ੍ਹ ਦੀ ਸਫਾਈ ਬਦਹਾਲੀ ਲਈ ਸਿੱਧੂ ਵੱਲੋਂ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਉਨ੍ਹਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਜ਼ਿੰਮੇਵਾਰ ਹਨ ਅਤੇ ਕਾਂਗਰਸ ਦਾ ਤਾਂ ਚੰਡੀਗੜ੍ਹ 'ਚ ਹੈੱਡਕੁਆਰਟਰ ਹੈ।
ਗੁਰਦੁਆਰਾ ਸਾਹਿਬ ਦੀ ਡਿਓੜੀ ਢਾਹੁਣ ਦੇ ਮਾਮਲੇ 'ਚ ਮੈਨੇਜਰ ਮੁਅੱਤਲ
NEXT STORY