Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    9:09:47 AM

  • bloody game in mexico

    Mexico 'ਚ ਖ਼ੂਨੀ ਖੇਡ: ਪਿਰਾਮਿਡ ਸਾਈਟ ਦੇਖਣ ਗਏ...

  • earthquake in manipur

    ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਮਣੀਪੁਰ,...

  • maldives tour  hotel  booking  refusal

    ਮਾਲਦੀਵ ਟੂਰ ਬਣਿਆ ਮੁਸੀਬਤ: ਹੋਟਲ ਨੇ ਕੀਤਾ ਬੁਕਿੰਗ...

  • apple gets new ceo

    Apple ਨੂੰ ਮਿਲ ਗਿਆ ਨਵਾਂ CEO, 15 ਸਾਲ ਬਾਅਦ ਟਿਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਦਾਦੂਵਾਲ ਦਾ ਵੱਡਾ ਬਿਆਨ, ਪੂਰੀ ਤਾਕਤ ਲਗਾ ਕੇ ਵੀ ਮੈਨੂੰ ਹਰਾ ਨਹੀਂ ਸਕੇ ਬਾਦਲ

PUNJAB News Punjabi(ਪੰਜਾਬ)

ਦਾਦੂਵਾਲ ਦਾ ਵੱਡਾ ਬਿਆਨ, ਪੂਰੀ ਤਾਕਤ ਲਗਾ ਕੇ ਵੀ ਮੈਨੂੰ ਹਰਾ ਨਹੀਂ ਸਕੇ ਬਾਦਲ

  • Edited By Gurminder Singh,
  • Updated: 19 Aug, 2020 01:46 PM
Jalandhar
baljit singh daduwal  badal  hsgmc
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵਿਸ਼ੇਸ਼) : ਪੰਜਾਬ ਦੇ ਧਾਰਮਿਕ ਅਤੇ ਸਿਆਸੀ ਮਾਮਲਿਆਂ ਵਿਚ ਦਹਾਕਿਆਂ ਤੋਂ ਸਰਗਰਮ ਫਾਇਰਬ੍ਰਾਂਡ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਕੇ ਹਰਿਆਣਾ ਦੇ ਸਿੱਖ ਮਸਲਿਆਂ ਦੇ ਪ੍ਰਬੰਧਨ ਦੀ ਵਾਗਡੋਰ ਸੰਭਾਲ ਲਈ ਹੈ। ਦਾਦੂਵਾਲ ਨੇ ਬੀਤੇ ਵੀਰਵਾਰ ਕੈਥਲ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਜਗਬੀਰ ਸਿੰਘ ਖਾਲਸਾ ਨੂੰ 2 ਵੋਟਾਂ ਦੇ ਫਰਕ ਨਾਲ 19 ਵੋਟਾਂ ਨਾਲ ਹਰਾਇਆ। ਦਾਦੂਵਾਲ ਜਿਨ੍ਹਾਂ ਨੂੰ ਬਾਦਲ ਪਰਿਵਾਰ ਦੇ ਵਿਰੋਧੀ ਰੁਖ਼ ਲਈ ਜਾਣਿਆ ਜਾਂਦਾ ਹੈ, ਨੇ ਐੱਚ. ਐੱਸ. ਜੀ. ਐੱਮ. ਸੀ. ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੰਡਾ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਵਾਰ ਵੀ ਬਾਦਲ ਨੇ ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ। ਝੀਂਡਾ ਨੇ ਚੋਣਾਂ ਵਿਚ ਖਾਲਸਾ ਦੀ ਹਮਾਇਤ ਕੀਤੀ। ਇਹ ਚੋਣਾਂ ਝੀਂਡਾ ਵਲੋਂ ਸਿਹਤ ਸਮੱਸਿਆਵਾਂ ਕਰਕੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਕਰਵਾਈਆਂ ਗਈਆਂ ਹਨ। ਦਾਦੂਵਾਲ ਨੇ ਕਿਹਾ ਕਿ ਬਾਦਲ ਨੇ ਮੇਰੇ ਖਿਲਾਫ ਵੋਟ ਪਾਉਣ ਲਈ 3 ਮੈਂਬਰਾਂ ਨੂੰ ਭੇਜਿਆ ਸੀ ਪਰ ਪੂਰੀ ਤਾਕਤ ਦੀ ਵਰਤੋਂ ਕਰਨ ਦੇ ਬਾਵਜੂਦ ਉਹ ਮੈਨੂੰ ਹਰਾ ਨਹੀਂ ਸਕੇ। ਹਾਲਾਂਕਿ ਝੀਂਡਾ ਨੇ ਦਾਅਵਾ ਕੀਤਾ ਕਿ ਐੱਚ. ਐੱਸ. ਜੀ. ਐੱਮ. ਸੀ. ਦੀਆਂ ਚੋਣਾਂ ਵਿਚ ਬਾਦਲਾਂ ਦਾ ਕੋਈ ਦਖਲ ਨਹੀਂ ਹੈ। 

ਇਹ ਵੀ ਪੜ੍ਹੋ :  ਪਹਿਲੀ ਵਾਰ ਸਤਿਕਾਰ ਕਮੇਟੀ ’ਤੇ ਬੋਲੇ ਜਥੇਦਾਰ, ਦਿੱਤਾ ਵੱਡਾ ਬਿਆਨ

ਝੀਂਡਾ ਨੇ ਕਿਹਾ ਕਿ ਇਹ ਮੰਨਿਆ ਜਾ ਸਕਦਾ ਹੈ ਕਿ ਬਾਦਲ ਸਮੂਹ ਦੇ ਮੈਂਬਰ ਸਾਡੇ ਨਾਲ ਸਨ ਪਰ ਇਹ ਸੱਚ ਨਹੀਂ ਕਿ ਬਾਦਲ ਨੇ ਸਾਡੀ ਮਦਦ ਕੀਤੀ ਹੈ। ਦਾਦੂਵਾਲ ਦਮਦਮੀ ਟਕਸਾਲ ਤੋਂ ਧਾਰਮਿਕ ਸਰਗਰਮੀਆਂ ਵਿਚ ਸਰਗਰਮ ਹੋਏ, ਜਿਸ ਦੀ ਪ੍ਰਧਾਨਗੀ ਕਦੇ ਜਰਨੈਲ ਸਿੰਘ ਭਿੰਡਰਾਂਵਾਲੇ ਕਰਦੇ ਸਨ ਪਰ ਦਾਦੂਵਾਲ ਨੇ ਕਿਹਾ ਕਿ ਮੈਂ ਨਾ ਤਾਂ ਕੱਟੜ ਹਾਂ ਅਤੇ ਨਾ ਹੀ ਕੱਟੜਪੰਥੀ । ਮੈਂ ਸਿਰਫ ਨਿਆਂ ਦਾ ਹਮਾਇਤੀ ਹਾਂ। 

ਇਹ ਵੀ ਪੜ੍ਹੋ :  ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਟਕਸਾਲ ਤੇ ਸ਼੍ਰੋਮਣੀ ਕਮੇਟੀ ਦੀ ਚਿਤਾਵਨੀ

ਦਾਦੂਵਾਲ ਨੂੰ ਰਹੀ ਨਲਵੀ ਦੀ ਹਮਾਇਤ !
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖ਼ਤ ਵਿਰੋਧ ਦੇ ਬਾਵਜੂਦ 2014 ਵਿਚ ਉਸ ਵੇਲੇ ਦੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਐੱਚ.ਐੱਸ. ਜੀ. ਐੱਮ. ਸੀ. ਹੋਂਦ ਵਿਚ ਆਈ ਸੀ। ਇਹ ਮਾਮਲਾ ਅਜੇ ਵੀ ਸੁਪਰੀਮ ਕੋਰਟ 'ਚ ਪੈਂਡਿੰਗ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਐੱਚ. ਐੱਸ. ਜੀ. ਐੱਮ. ਸੀ. ਦੇ ਗਠਨ ਨੂੰ ਚੁਣੌਤੀ ਦਿੱਤੀ ਹੋਈ ਹੈ। ਐੱਚ. ਐੱਸ. ਜੀ. ਐੱਮ. ਸੀ. ਦੇ 41 ਮੈਂਬਰਾਂ ਦੀ ਨਾਮਜ਼ਦਗੀ ਤੋਂ ਬਾਅਦ ਝੀਂਡਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ, ਜਦੋਂਕਿ ਦੀਦਾਰ ਸਿੰਘ ਨਲਵੀ ਨੂੰ ਉਪ|ਪ੍ਰਧਾਨ ਚੁਣਿਆ ਗਿਆ ਸੀ। ਝੀਂਡਾ ਤੇ ਨਲਵੀ ਨੇ ਐੱਚ. ਐੱਸ. ਜੀ. ਐੱਮ. ਸੀ. ਲਈ ਸਾਲਾਂਬੱਧੀ ਲੜਾਈ ਲੜੀ ਪਰ ਇਸ ਵਾਰ ਨਲਵੀ ਨੇ ਦਾਦੂਵਾਲ ਦੀ ਹਮਾਇਤ ਕੀਤੀ, ਜਦੋਂਕਿ ਖਾਲਸਾ ਝੀਂਡਾ ਦੀ ਪਸੰਦ ਸਨ। ਦਾਦੂਵਾਲ ਨਾ ਸਿਰਫ ਬਾਦਲਾਂ ਖਿਲਾਫ, ਸਗੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਖਿਲਾਫ ਹਮਲਾਵਰੀ ਰਵੱਈਏ ਲਈ ਵੀ ਜਾਣੇ ਜਾਂਦੇ ਹਨ। ਦਾਦੂਵਾਲ ਅਨੁਸਾਰ ਉਹ 4 ਗੁਰਦੁਆਰਿਆਂ ਦਾ ਪ੍ਰਬੰਧਨ ਦੇਖਦੇ ਹਨ-2 ਹਰਿਆਣਾ ਵਿਚ ਅਤੇ 2 ਪੰਜਾਬ ਵਿਚ।

ਇਹ ਵੀ ਪੜ੍ਹੋ :  ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਹੈੱਡ ਗ੍ਰੰਥੀ ਖ਼ਿਲਾਫ਼ ਖੋਲ੍ਹਿਆ ਮੋਰਚਾ

ਬਾਦਲ ਸਰਕਾਰ ਵੇਲੇ ਮੇਰੇ ਖਿਲਾਫ ਦਰਜ ਹੋਏ ਬੇਹਿਸਾਬ ਮਾਮਲੇ
ਦਾਦੂਵਾਲ ਦਾ ਦਾਅਵਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 10 ਸਾਲ ਦੇ ਸ਼ਾਸਨ ਦੌਰਾਨ ਉਨ੍ਹਾਂ ਖਿਲਾਫ ਬੇਹਿਸਾਬ ਝੂਠੇ ਮਾਮਲੇ ਦਰਜ ਕੀਤੇ ਗਏ ।ਹਾਲਾਂਕਿ 2014 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਦੂਵਾਲ ਦੀ ਗ੍ਰਿਫਤਾਰੀ ਬਾਰੇ ਪੁੱਛੇ ਜਾਣ 'ਤੇ ਅਣਜਾਣਤਾ ਜ਼ਾਹਿਰ ਕੀਤੀ ਸੀ। ਉਸ ਵੇਲੇ ਉਨ੍ਹਾਂ ਤੋਂ 7 ਰਾਈਫਲਾਂ, 2 ਪਿਸਤੌਲਾਂ ਤੇ ਕਈ ਕਾਰਤੂਸ ਬਰਾਮਦ ਹੋਣ ਤੋਂ ਬਾਅਦ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੀ . ਆਰ . ਪੀ. ਸੀ. ਦੀ ਧਾਰਾ-107/151 ਤਹਿਤ ਦਰਜ ਮਾਮਲਿਆਂ ਵਿਚ ਵੀ ਜ਼ਮਾਨਤ ਹਾਸਲ ਕਰਨ ਲਈ ਕਈ ਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਉਨ੍ਹਾਂ ਨੂੰ 2018 ਦੇ ਅਖੀਰ ਤੋਂ ਪਹਿਲਾਂ ਬਾਦਲ ਸ਼ਾਸਨ ਦੌਰਾਨ ਦਰਜ ਸਾਰੇ ਮਾਮਲਿਆਂ ਵਿਚੋਂ ਬਰੀ ਕਰ ਦਿੱਤਾ ਗਿਆ ਸੀ।


ਐੱਸ. ਜੀ. ਪੀ. ਸੀ. ਦੇ ਕੰਟਰੋਲ ਵਾਲੇ 55 ਗੁਰਦੁਆਰਿਆਂ ਦੀ ਸਾਲਾਨਾ ਆਮਦਨ 250 ਕਰੋੜ ਦੇ ਲਗਭਗ
ਦਾਦੂਵਾਲ ਨੇ ਕਿਹਾ ਕਿ ਉਹ ਐੱਚ. ਐੱਸ. ਜੀ. ਐੱਮ. ਸੀ. ਦੀ ਹਮਾਇਤ 'ਚ ਸੁਪਰੀਮ ਕੋਰਟ ਵਿਚ ਕਾਨੂੰਨੀ ਲੜਾਈ ਲੜਨਗੇ ਕਿਉਂਕਿ ਕਮੇਟੀ ਸੂਬੇ ਦੇ ਸਾਰੇ 60 ਗੁਰਦੁਆਰਿਆਂ ਦੇ ਪ੍ਰਬੰਧਨ ਲਈ ਲੜ ਰਹੀ ਹੈ। ਅੱਜ ਐੱਚ. ਐੱਸ. ਜੀ. ਐੱਮ. ਸੀ. ਸਿਰਫ 5 ਗੁਰਦੁਆਰਿਆਂ ਦੇ ਪ੍ਰਬੰਧਨ ਦੀ ਦੇਖਭਾਲ ਕਰਦੀ ਹੈ, ਜਦੋਂਕਿ ਐੱਸ. ਜੀ. ਪੀ. ਸੀ. ਦਾ ਸੂਬੇ ਦੇ 55 ਗੁਰਦੁਆਰਿਆਂ 'ਤੇ ਕੰਟਰੋਲ ਹੈ। ਉਨ੍ਹਾਂ ਦਾ ਦਾਅਵਾ ਹੈ ਕਿ 55 ਗੁਰਦੁਆਰਿਆਂ ਦੀ ਸਾਲਾਨਾ ਆਮਦਨ ਲਗਭਗ 250 ਕਰੋੜ ਰੁਪਏ ਹੈ। 

ਦਾਦੂਵਾਲ ਦੀਆਂ ਤਰਜੀਹਾਂ  
ਐੱਚ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਦੇ ਤੌਰ 'ਤੇ ਆਪਣੀਆਂ ਤਰਜੀਹਾਂ ਨੂੰ ਸੂਚੀਬੱਧ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਾਰੇ ਗੁਰਦੁਆਰਿਆਂ ਦਾ ਦੌਰਾ ਕਰਨਗੇ ਜਿਨ੍ਹਾਂ ਨੂੰ ਧਾਰਮਿਕ ਸਰਗਰਮੀਆਂ ਤੋਂ ਇਲਾਵਾ ਪ੍ਰਬੰਧਨ ਨੂੰ ਦੇਖਣ ਲਈ ਸਾਡੀ ਕਮੇਟੀ ਵਲੋਂ ਸਿਖਲਾਈ ਦਿੱਤੀ ਜਾਂਦੀ ਹੈ। ਉਹ ਮਾਤ-ਭਾਸ਼ਾ ਪੰਜਾਬੀ ਲਈ ਕੰਮ ਕਰਨ ਤੋਂ ਇਲਾਵਾ ਨੌਜਵਾਨ ਵਰਗ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਗੇ।

  • Baljit Singh Daduwal
  • Badal
  • HSGMC
  • ਬਲਜੀਤ ਸਿੰਘ ਦਾਦੂਵਾਲ
  • ਬਾਦਲ
  • ਐੱਸਐੱਸਜੀਐੱਮਸੀ

ਪੰਜਾਬ ਨੈਸ਼ਨਲ ਬੈਂਕ ਦੇ ਮੁਲਾਜ਼ਮ ਨੂੰ ਹੋਇਆ 'ਕੋਰੋਨਾ', ਮੁੱਖ ਬ੍ਰਾਂਚ 48 ਘੰਟਿਆਂ ਲਈ ਕੀਤੀ ਬੰਦ

NEXT STORY

Stories You May Like

  • harsimrat badal s big statement in budhlada
    'ਪੰਜਾਬ ਦੇ ਲੋਕਾਂ ਨੇ ਕਦੇ ਵੀ ਸਾਡੀ ਪਿੱਠ ਨਹੀਂ ਲੱਗਣ ਦਿੱਤੀ', ਹਰਸਿਮਰਤ ਬਾਦਲ ਦਾ ਵੱਡਾ ਬਿਆਨ
  • trump s big statement on iran
    'ਇਰਾਨ ਕੋਲ ਕਦੇ ਨਹੀਂ ਹੋਣਗੇ ਪਰਮਾਣੂ ਹਥਿਆਰ', ਟਰੰਪ ਦਾ ਇਰਾਨ ਨੂੰ ਲੈ ਕੇ ਵੱਡਾ ਬਿਆਨ
  • iranian envoy statement on trump
    'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ
  • sukhbir badal s big claim in save punjab rally
    ਸੁਖਬੀਰ ਬਾਦਲ ਦਾ ਵੱਡਾ ਦਾਅਵਾ: ਸਰਕਾਰ ਬਣੀ ਤਾਂ ਨਵੇਂ ਪ੍ਰੋਜੈਕਟਾਂ ਦੀ ਲੱਗੇਗੀ ਲੜੀ
  • triump statement on iran
    ਅਸੀਂ ਈਰਾਨ ਨਾਲ ਮਿਲ ਕੇ ਕਰਾਂਗੇ ਕੰਮ, ਜੰਗਬੰਦੀ ਮਗਰੋਂ ਟਰੰਪ ਦਾ ਵੱਡਾ ਬਿਆਨ
  • sukhbir singh badal  delimitation proposal
    ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰ ਦੇ ਹੱਦਬੰਦੀ ਦੇ ਪ੍ਰਸਤਾਵ ਦਾ ਵਿਰੋਧ, ਪੰਜਾਬ ਲਈ ਦੱਸਿਆ ਵੱਡਾ 'ਧੱਕਾ'
  • mi vs rcb   kieron pollard  s big statement
    MI vs RCB: ਰੋਹਿਤ ਬਨਾਮ ਕੋਹਲੀ ਨਹੀਂ, ਇਹ ਟੀਮਾਂ ਤੇ ਨੌਜਵਾਨਾਂ ਦੀ ਜੰਗ; ਕੀਰੋਨ ਪੋਲਾਰਡ ਦਾ ਵੱਡਾ ਬਿਆਨ
  • sukhbir badal exempted from appearance in 9 year old defamation case
    ਮਾਣਹਾਨੀ ਦੇ 9 ਸਾਲ ਪੁਰਾਣੇ ਮਾਮਲੇ ’ਚ ਸੁਖਬੀਰ ਬਾਦਲ ਨੂੰ ਪੇਸ਼ੀ ਤੋਂ ਛੋਟ, ਪੜ੍ਹੋ ਪੂਰੀ ਖ਼ਬਰ
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
  • becoming a father is not just a responsibility
    ਪਿਤਾ ਬਣਨਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਰੀਰ ਤੇ ਦਿਮਾਗ ਦਾ ਵੀ ਵੱਡਾ ਬਦਲਾਅ
  • rubalpreet memorial lecture organized at nit jalandhar
    NIT ਜਲੰਧਰ 'ਚ ਰੁਬਲਪ੍ਰੀਤ ਮੈਮੋਰਿਯਲ ਲੈਕਚਰ ਦਾ ਆਯੋਜਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • long powercut in punjab tuesday
    ਮੰਗਲਵਾਰ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • punjab weather heatwave and warm night alert
    ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16...
  • enforcement directorate can take big action in punjab
    ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
  • woman dead on road accident
    ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ...
Trending
Ek Nazar
24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

poison is dissolving in the environment of punjab

ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...

enforcement directorate can take big action in punjab

ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...

new instructions issued in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

renu dhariwal famously played shurpanakha in ramanand sagar ramayan

ਰਾਮਾਇਣ ਦੀ ‘ਸਰੂਪਨਖਾ’ ਦਾ ਬਦਲਿਆ ਅਵਤਾਰ; ਐਕਟਿੰਗ ਤੇ ਸਿਆਸਤ ਛੱਡ ਹੁਣ ਸੰਭਾਲ ਰਹੀ...

this superhit song of sartaj was prepared in just 15 minutes

ਸਿਰਫ਼ 15 ਮਿੰਟਾਂ 'ਚ ਤਿਆਰ ਹੋਇਆ ਸੀ ਸਰਤਾਜ ਦਾ ਇਹ ਸੁਪਰਹਿੱਟ ਗੀਤ ! ਅੱਜ ਹਰ...

pakistan terriost khargosh traced to saudi arabia

ਭਾਰਤ 'ਚੋਂ ਫਰਾਰ ਪਾਕਿਸਤਾਨੀ ਅੱਤਵਾਦੀ 'ਖਰਗੋਸ਼' ਸਾਊਦੀ ਅਰਬ 'ਚ ਟਰੇਸ

famous actress diagnosed with cancer for the second time

ਦੂਜੀ ਵਾਰ ਕੈਂਸਰ ਦੀ ਲਪੇਟ 'ਚ ਆਈ ਮਸ਼ਹੂਰ ਅਦਾਕਾਰਾ, ਹਸਪਤਾਲ ਤੋਂ ਤਸਵੀਰ ਸਾਂਝੀ ਕਰ...

7 year teghbir singh ropar creates history conquers nepal s annapurna circuit

ਰੋਪੜ ਦੇ ਤੇਗਬੀਰ ਸਿੰਘ ਨੇ ਰਚਿਆ ਇਤਿਹਾਸ, ਨੇਪਾਲ ਦਾ ਅੰਨਪੂਰਨਾ ਸਰਕਟ ਕੀਤਾ ਫ਼ਤਿਹ

this telecom company gave a big shock to its users

ਇਸ ਟੈਲੀਕਾਮ ਕੰਪਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਝਟਕਾ ! ਰੀਚਾਰਜ ਪਲਾਨ ਹੋਇਆ...

clashed erupt at wedding function in jalandhar

ਜਲੰਧਰ: ਵਿਆਹ ਸਮਾਗਮ 'ਚ ਪੈ ਗਿਆ ਭੜਥੂ! ਬਰਾਤ ਜਾਣ ਮੌਕੇ ਵਰ੍ਹਿਆ ਇੱਟਾਂ ਦਾ...

atlee  priya atlee blessed with a baby girl

ਵਿਆਹ ਦੇ 12 ਸਾਲ ਬਾਅਦ ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ, ਪਤਨੀ...

this famous singer used to drink more alcohol than necessary

ਕਦੇ ਜ਼ਰੂਰਤ ਤੋਂ ਵੱਧ ਸ਼ਰਾਬ ਪੀਂਦੀ ਸੀ ਇਹ ਮਸ਼ਹੂਰ Singer, ਅੱਜ ਹਰ ਇਕ ਦੇ ਦਿਲ...

long power cut

ਸੋਮਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

ipl 2026 most expensive over priyansh arya cooper connolly

6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ...

summer vacation starts tomorrow

ਸੋਮਵਾਰ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! ਛੱਤੀਸਗੜ੍ਹ 'ਚ ਹੁਣ 16 ਜੂਨ ਨੂੰ...

mijia refrigerator pro premium 508l

ਆ ਗਿਆ 'ਸੁਪਰ' ਸਮਾਰਟ ਫਰਿੱਜ, ਮਿੰਟੋ-ਮਿੰਟ ਜੰਮੇਗੀ ਬਰਫ! ਮੋਬਾਇਲ ਨਾਲ ਹੋਵੇਗਾ...

anushka sharma debut for india

ਅਨੁਸ਼ਕਾ ਸ਼ਰਮਾ ਨੇ TEAM INDIA ਲਈ ਕੀਤਾ ਡੈਬਿਊ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • illegal weapons module busted in hoshiarpur four accused arrested
      ਪੰਜਾਬ 'ਚ ਹਥਿਆਰਾਂ ਦੇ ਮਾਡਿਊਲ ਦਾ ਪਰਦਾਫ਼ਾਸ਼! ਕਰੋੜਾਂ ਦੀ ਹੈਰੋਇਨ, ਵਿਦੇਸ਼ੀ...
    • baisakhi bumper 6 crore lottery
      ਆਖਿਰ ਲੱਭ ਗਿਆ ਵਿਸਾਖੀ ਬੰਪਰ ਦਾ 6 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕੌਣ ਬਣਿਆ...
    • wheat crop crop fire
      ਪੁੱਤਾਂ ਵਰਗੀ ਫਸਲ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ 'ਚ ਵੜਿਆ ਕਿਸਾਨ, ਦੇਖਦੇ ਹੀ...
    • punjab weather heatwave and warm night alert
      ਪੰਜਾਬ 'ਚ 21, 22, 23, 24 ਤਾਰੀਖ਼ ਲਈ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ! 16...
    • gunfire erupts at jandiala guru house
      ਕੰਬਿਆ ਪੰਜਾਬ ਦਾ ਇਹ ਇਲਾਕਾ, ਚੱਲੀਆਂ ਤਾੜ-ਤਾੜ ਗੋਲੀਆਂ
    • 3 arms smugglers arrested in amritsar
      ਅੰਮ੍ਰਿਤਸਰ 'ਚ ਫੜੇ ਗਏ 3 ਹਥਿਆਰ ਤਸਕਰ, 6 ਪਿਸਤੌਲ ਤੇ ਕਾਰਤੂਸ ਵੀ ਬਰਾਮਦ
    • poison is dissolving in the environment of punjab
      ਪੰਜਾਬ ਦੇ ਵਾਤਾਵਰਣ ’ਚ ਘੁਲ ਰਿਹਾ ਜ਼ਹਿਰ, ਨਾੜ ਸਾੜਨ ਦੇ ਬਹਾਨੇ ਰਚਿਆ ਜਾ ਰਿਹਾ...
    • branded liquor cheap liquor
      ਪੰਜਾਬ : ਪਿਆਕੜਾਂ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਖ਼ਬਰ
    • summer vacations indian railways
      ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਤੋਹਫਾ, ਰੇਲਵੇ ਨੇ ਚੁੱਕਿਆ ਵੱਡਾ ਕਦਮ
    • enforcement directorate can take big action in punjab
      ED ਪੰਜਾਬ 'ਚ ਕਰ ਸਕਦੀ ਹੈ ਵੱਡੀ ਕਾਰਵਾਈ! ਮਿਲੇ ਕਈ ਸੰਕੇਤ, ਬੁੱਕੀਆਂ ਦੇ ਛੁੱਟੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +