ਫਗਵਾੜਾ (ਜਲੋਟਾ)— ਪੰਜਾਬ 'ਚ ਚਾਰ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਬੀਤੇ ਦਿਨ ਕਾਂਗਰਸ ਵੱਲੋਂ ਜਲੰਧਰ 'ਚ ਆਈ. ਏ ਐੱਸ. ਦੇ ਅਹੁਦੇ 'ਤੇ ਰਹਿ ਚੁੱਕੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਫਗਵਾੜਾ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਬਲਵਿੰਦਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਨ ਤੋਂ ਬਾਅਦ ਫਗਵਾੜਾ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ। ਕਾਂਗਰਸ ਪਾਰਟੀ 'ਚ ਕੁਝ ਵਰਕਰ ਨਾਖੁਸ਼ ਨਜ਼ਰ ਆ ਰਹੇ ਹਨ। ਮਾਮਲੇ ਨੂੰ ਸੁਲਝਾਉਣ ਲਈ ਅੱਜ ਕਾਂਗਰਸੀ ਵਿਧਾਇਕ ਨਤਤੇਜ ਸਿੰਘ ਚੀਮਾ, ਸਰਪੰਚ, ਪੰਚਾਂ ਅਤੇ ਵਰਕਰਾਂ ਸਮੇਤ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਨਿਵਾਸ 'ਤੇ ਪਹੁੰਚੇ, ਜਿੱਥੇ ਬਲਵਿੰਦਰ ਸਿੰਘ ਨੂੰ ਦਿੱਤੀ ਗਈ ਟਿਕਟ 'ਤੇ ਮੁੜ ਵਿਚਾਰ ਕਰਨ ਦੀ ਵਰਕਰਾਂ ਵੱਲੋਂ ਕੀਤੀ ਗਈ ਮੰਗ ਸਾਹਮਣੇ ਰੱਖੀ ਗਈ।
ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਮਾਨ ਉਨ੍ਹਾਂ ਦੇ ਪੁਰਾਣੇ ਸਾਥੀ ਹਨ ਅਤੇ ਉਨ੍ਹਾਂ ਦੇ ਪਿਤਾ ਨਾਲ ਵੀ ਕੰਮ ਕਰ ਚੁੱਕੇ ਹਨ। ਉਥੇ ਹੀ ਜੋਗਿੰਦਰ ਸਿੰਘ ਮਾਨ ਨੇ ਵਰਕਰਾਂ ਨੂੰ ਪਾਰਟੀ ਵੱਲੋਂ ਦਿੱਤੀ ਗਈ ਟਿਕਟ 'ਤੇ ਮੁੜ ਵਿਚਾਰ ਕਰਨ ਦਾ ਭਰੋਸਾ ਦਿੱਤਾ। ਨਵਤੇਜ ਸਿੰਘ ਚੀਮਾ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਨਿੱਜੀ ਤੌਰ 'ਤੇ ਟਿਕਟ 'ਤੇ ਮੁੜ ਵਿਚਾਰ ਦੀ ਕੋਈ ਮੰਗ ਨਹੀਂ ਰੱਖੀ ਗਈ ਹੈ ਸਗੋਂ ਉਹ ਸਿਰਫ ਆਪਣੀ ਦੇ ਵਰਕਰਾਂ ਦੀ ਮੰਗ ਕੈਪਟਨ ਸਾਬ੍ਹ ਤੱਕ ਪਹੁੰਚਾਉਣ ਲਈ ਪਹੁੰਚੇ ਸਨ।
ਇਸੇ ਸਿਲਸਿਲੇ 'ਚ ਨਵਤੇਜ ਸਿੰਘ ਚੀਮਾ ਅਤੇ ਜੋਗਿੰਦਰ ਸਿੰਘ ਮਾਨ ਆਪਣੇ ਵਰਕਰਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਚੰਡੀਗੜ੍ਹ ਲਈ ਰਵਾਨਾ ਹੋਏ। ਉਥੇ ਹੀ ਦੂਜੇ ਪਾਸੇ ਕਈ ਸੀਨੀਅਰ ਕੌਂਸਲਰ ਬਲਵਿੰਦਰ ਸਿੰਘ ਧਾਲੀਵਾਲ ਦੇ ਸਮਰਥਨ 'ਚ ਉਤਰ ਆਏ ਹਨ। ਨਵਤੇਜ ਸਿੰਘ ਚੀਮਾ ਅਤੇ ਜੋਗਿੰਦਰ ਸਿੰਘ ਮਾਨ ਦੇ ਚੰਡੀਗੜ੍ਹ 'ਚ ਪਹੁੰਚਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਨਾਲ ਮੀਟਿੰਗ ਕਰ ਲਈ ਗਈ ਹੈ। ਇਸ ਦੇ ਨਾਲ ਹੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ। ਉਥੇ ਹੀ ਕਈ ਨੇਤਾ ਪਾਰਟੀ ਵੱਲੋਂ ਲਏ ਗਏ ਫੈਸਲੇ ਦਾ ਸਮਰਥਨ ਕਰ ਰਹੇ ਹਨ।
ਧਰਨੇ 'ਤੇ ਬੈਠੇ ਚਾਚਾ-ਭਤੀਜਾ ਦੀ ਹਾਲਤ ਵਿਗੜੀ, ਦਰਖਤ ਨਾਲ ਬੰਨ੍ਹ ਲਾਇਆ ਗੁਲੂਕੋਜ਼
NEXT STORY