ਜਲੰਧਰ (ਸ਼ੋਰੀ)–ਇਲਾਕੇ ਵਿਚ ਕਾਫੀ ਦੇਰ ਤੋਂ ਚੱਲ ਰਹੇ ਦੇਹ ਵਪਾਰ ਦੇ ਅੱਡੇ ਨੂੰ ਬੰਦ ਕਰਵਾਉਣ ਲਈ ਬਸਤੀ ਦਾਨਿਸ਼ਮੰਦਾਂ ਦੇ ਬਦਰੀਨਾਥ ਕਾਲੋਨੀ ਇਲਾਕੇ ਦੇ ਲੋਕ ਜਮ੍ਹਾ ਹੋ ਗਏ। ਲੋਕਾਂ ਨੇ ਹੰਗਾਮਾ ਕੀਤਾ ਤਾਂ ਕਿ ਦੇਹ ਵਪਾਰ ਦੇ ਅੱਡੇ ਖ਼ਿਲਾਫ਼ ਪੁਲਸ ਕਾਰਵਾਈ ਕਰੇ।ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ 5 ਦੀ ਪੁਲਸ ਮੌਕੇ ’ਤੇ ਪੁੱਜੀ ਅਤੇ 2 ਔਰਤਾਂ ਸਮੇਤ ਇਕ ਗਾਹਕ ਨੂੰ ਕਾਬੂ ਕਰ ਕੇ ਥਾਣੇ ਲੈ ਗਈ। ਪੁਲਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : UK ਦੇ MP ਤਨਮਨਜੀਤ ਸਿੰਘ ਢੇਸੀ ਨੇ NRI ਮੁੱਦਿਆਂ ’ਤੇ ਚਰਚਾ ਲਈ CM ਮਾਨ ਨਾਲ ਕੀਤੀ ਮੁਲਾਕਾਤ
ਜਾਣਕਾਰੀ ਮੁਤਾਬਕ ਸ਼ੰਕਰ ਨਿਵਾਸੀ ਯੂ. ਪੀ. ਸਰੀਰਕ ਸਬੰਧ ਬਣਾਉਣ ਲਈ ਬਦਰੀਨਾਥ ਕਾਲੋਨੀ ਵਿਚ ਗਿਆ ਸੀ, ਜਿਥੇ ਉਹ ਔਰਤ ਨਾਲ ਮੌਜ ਮਸਤੀ ਕਰ ਰਿਹਾ ਸੀ ਤੇ ਪੁਲਸ ਨੇ ਉਸਨੂੰ ਕਾਬੂ ਕਰ ਲਿਆ। ਦੱਸਿਆ ਜਾ ਿਰਹਾ ਹੈ ਕਿ ਜਿਸ ਮਕਾਨ ਵਿਚ ਇਹ ਗਲਤ ਕੰਮ ਚੱਲ ਰਿਹਾ ਸੀ, ਉਸ ਦੀ ਮਾਲਕਨ ਨੂੰ ਵੀ ਪੁਲਸ ਨੇ ਕਾਬੂ ਕੀਤਾ ਹੈ, ਜਿਹੜੀ ਕਿ ਰਿਟਾਇਰਡ ਪੁਲਸ ਮੁਲਾਜ਼ਮ ਦੀ ਘਰ ਵਾਲੀ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਉਕਤ ਪੁਲਸ ਮੁਲਾਜ਼ਮ ਕਪੂਰਥਲਾ ਦੇ ਸੀ. ਆਈ. ਏ. ਸਟਾਫ ਵਿਚ ਤਾਇਨਾਤ ਸੀ।
ਇਹ ਵੀ ਪੜ੍ਹੋ : ਸਿਹਤ ਮੰਤਰੀ ਸਿੰਗਲਾ ਦਾ ਐਲਾਨ, 18 ਅਪ੍ਰੈਲ ਤੋਂ ਸੂਬੇ 'ਚ ਲੱਗਣਗੇ ਸਿਹਤ ਮੇਲੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਗੁਰੂ ਨਗਰੀ ਦੀ ਫੇਰੀ ਦੌਰਾਨ ਰਾਜਾ ਵੜਿੰਗ ਹਰੇਕ ਕਾਂਗਰਸੀ ਆਗੂ ਦੇ ਘਰ ਪਹੁੰਚੇ, ਸਾਬਕਾ ਪ੍ਰਧਾਨ ਸਿੱਧੂ ਰਹੇ ਅੱਖੋਂ ਪਰੋਖੇ
NEXT STORY