ਬਟਾਲਾ (ਗੁਰਪ੍ਰੀਤ) : ਬਟਾਲਾ ਧਮਾਕੇ 'ਚ ਜ਼ਖਮੀ ਹੋਏ ਪੀੜਤਾਂ ਦਾ ਹਾਲ ਜਾਨਣ ਲਈ ਕੈਪਟਨ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹਸਪਤਾਲ ਪ੍ਰਸ਼ਾਸਨ ਵਲੋਂ ਪੂਰੇ ਹਸਪਤਾਲ ਦੀ ਸਫਾਈ ਕਰਵਾਈ ਗਈ। ਇਸ ਦੌਰਾਨ ਹਾਸੋਹੀਣੀ ਗੱਲ ਤਾਂ ਇਹ ਸੀ ਕਿ ਜਿਨ੍ਹਾਂ ਜ਼ਖਮੀਆਂ ਨੂੰ ਦੇਖਣ ਲਈ ਕੈਪਟਨ ਸਾਬ੍ਹ ਆਏ ਸੀ। ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹੀ ਕੰਮ ਲਾ ਦਿੱਤਾ।

ਜਾਣਕਾਰੀ ਮੁਤਾਬਕ ਮਰੀਜ਼ਾਂ ਨੇ ਖੁਦ ਹੀ ਆਪਣੇ ਬੈੱਡ ਦੀਆਂ ਚਾਦਰਾਂ ਵਿਛਾਈਆਂ। ਇੰਨੀਂ ਤਕਲੀਫ 'ਚ ਵੀ ਉਨ੍ਹਾਂ ਨੂੰ ਇੱਧਰ-ਉੱਧਰ ਕੀਤਾ ਗਿਆ। ਸਮਝ ਨਹੀਂ ਆ ਰਹੀ ਸੀ ਕੈਪਟਨ ਸਾਬ੍ਹ ਇਨ੍ਹਾਂ ਦਾ ਹਾਲ ਜਾਣਨ ਆਏ ਸੀ ਜਾਂ ਇਨ੍ਹਾਂ ਦੀ ਤਕਲੀਫ ਵਧਾਉਣ। ਉਧਰ ਜ਼ਖਮੀਆਂ ਦਾ ਹਾਲ ਜਾਣਨ ਪਹੁੰਚੇ ਭਗਵੰਤ ਮਾਨ ਨੇ ਵੀ ਇਸ ਗੱਲ 'ਤੇ ਤੰਜ ਮਾਰ ਦਿੱਤਾ।
ਸਾਊਦੀ 'ਚ ਸ਼ੇਖ ਦੇ ਚੁੰਗਲ 'ਚ ਫਸਿਆ ਪੰਜਾਬੀ ਨੌਜਵਾਨ, ਵੀਡੀਓ ਰਾਹੀਂ ਮੰਗੀ ਮਦਦ
NEXT STORY