ਬਟਾਲਾ (ਜ. ਬ.) : ਨਜ਼ਦੀਕੀ ਪਿੰਡ ਜਾਧਪੁਰ ਵਿਚ ਕੁਝ ਵਿਅਕਤੀਆਂ ਵਲੋਂ ਇਕ ਗਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚਰਨਜੀਤ ਕੌਰ ਨੇ ਪਿੰਡ ਵਾਸੀ ਲਖਵਿੰਦਰ ਕੌਰ, ਗੁਰਪ੍ਰੀਤ ਕੌਰ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੇ ਦਿਨੀਂ ਸਾਡੇ ਪਿੰਡ ਵਿਚ ਵਿਆਹ ਸੀ, ਅਸੀਂ ਸਾਰੇ ਉੱਥੇ ਗਏ ਸੀ ਅਤੇ ਮੇਰੇ ਘਰ ਵਿਚ ਮੇਰੀ ਗਾਂ ਬੰਨ੍ਹੀ ਹੋਈ ਸੀ। ਇਸ ਦੌਰਾਨ ਕੁਝ ਵਿਅਕਤੀ ਸਾਡੇ ਘਰ ਦਾਖਲ ਹੋਏ ਅਤੇ ਉਨ੍ਹਾਂ ਮੇਰੀ ਗਾਂ ਦੇ ਨਾਲ ਗਲਤ ਹਰਕਤ ਕੀਤੀ, ਜਦੋਂ ਇਸ ਘਟਨਾ ਦਾ ਸਾਨੂੰ ਪਤਾ ਚੱਲਿਆ ਤਾਂ ਅਸੀਂ ਉੱਥੇ ਤੁਰੰਤ ਪਹੁੰਚੇ, ਜਿਸ ਦੌਰਾਨ ਇਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਫੜ ਲਿਆ ਪਰ ਉਸ ਦੇ ਬਾਕੀ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਇਸ ਸਬੰਧੀ ਅਸੀਂ ਥਾਣਾ ਰੰਗੜ ਨੰਗਲ ਦੀ ਪੁਲਸ ਨੂੰ ਸੂਚਿਤ ਕੀਤਾ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਵਾਸੀਆਂ ਨੇ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਤੋਂ ਇਨਸਾਫ ਦੀ ਗੁਹਾਰ ਲਾਈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਧੋਖੇ ਨਾਲ ਸਕੂਲ ਤੋਂ ਵਿਦਿਆਰਣ ਨੂੰ ਦਿਵਾਈ ਛੁੱਟੀ, ਰਸਤੇ 'ਚ ਮਿਟਾਈ ਆਪਣੀ ਹਵਸ
ਇਸ ਸਬੰਧੀ ਸ਼ਿਵ ਸੈਨਾ ਸਮਾਜਵਾਦੀ ਦੇ ਜ਼ਿਲਾ ਪ੍ਰਧਾਨ ਵਿਜੇ ਪ੍ਰਭਾਕਰ ਨੇ ਕਿਹਾ ਕਿ ਗਾਂ ਨੂੰ ਹਿੰਦੂ ਸਮਾਜ ਵਿਚ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਹਿੰਦੂ ਸਮਾਜ ਦੀ ਆਸਥਾ ਇਸ ਨਾਲ ਜੁੜੀ ਹੋਈ ਹੈ। ਅਜਿਹੀ ਹਰਕਤ ਕਰਨ ਵਾਲਿਆਂ ਖਿਲਾਫ ਪੁਲਸ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨੂੰ ਅੰਜਾਮ ਨਾ ਦੇਣ। ਐੱਸ. ਐੱਚ. ਓ. ਬਲਜੀਤ ਕੌਰ ਨੇ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਪਿੰਡ ਵਿਚ ਇਸ ਮਾਮਲੇ 'ਤੇ ਸਮਝੌਤਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਦਰਿੰਦੇ ਤਾਏ ਦੀ ਕਰਤੂਤ, 7 ਸਾਲ ਦੀ ਭਤੀਜੀ ਨਾਲ ਕਰਦਾ ਰਿਹਾ ਜਬਰ-ਜ਼ਨਾਹ
ਕੋਰੋਨਾ ਵਾਇਰਸ ਕਾਰਨ ਚੀਨ ਤੋਂ ਆਉਣ ਵਾਲੇ ਬਾਈਕ ਪਾਰਟਸ ਦੀ ਸਪਲਾਈ ਰੁਕੀ
NEXT STORY