ਅੰਮ੍ਰਿਤਸਰ, (ਇੰਦਰਜੀਤ)– ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੇ ਵਿਸ਼ਵ ’ਚ ਹਲਚਲ ਮਚੀ ਹੋਈ ਹੈ ਉਥੇ ਚੀਨ ਤੋਂ ਭਾਰਤ ’ਚ ਆਉਣ ਵਾਲਾ ਮੋਟਰ ਪਾਰਟਸ ਵੀ ਰੁਕ ਗਿਆ ਹੈ, ਜਿਸ ਕਾਰਨ ਦਿੱਲੀ ਦੀ ਵੱਡੀ ਮੰਡੀ ਕਰੋਲ ਬਾਗ ’ਚ ਬਾਈਕ ਦੇ ਪਾਰਟਸ ਜੋ ਚੀਨ ਤੋਂ ਆਉਂਦੇ ਹਨ ਦੀਆਂ ਕੀਮਤਾਂ ਵੀ ਵਧਣ ਲੱਗੀਆਂ ਹਨ, ਉਥੇ ਕੀਮਤਾਂ ਵਧਣ ਕਾਰਣ ਭਾਰਤੀ ਮੰਡੀਆਂ ਦਾ ਮਾਲ ਜ਼ਿਆਦਾ ਵਿਕਣ ਲੱਗਾ ਹੈ। ਇਸ ਕਾਰਨ ਪੰਜਾਬ ’ਚ ਜੋ ਮੋਟਰ-ਪਾਰਟਸ ਦਾ ਵਪਾਰੀ ਕੰਮ ਕਰਦੇ ਹਨ ਉਨ੍ਹਾਂ ਨੂੰ ਭਾਰੀ ਲਾਭ ਮਿਲੇਗਾ।
ਏਸ਼ੀਆ ਦੀ ਸਭ ਤੋਂ ਵੱਡੀ ਆਟੋ ਪਾਰਟਸ ਮਾਰਕੀਟ ਨਾਈਵਾਲਾ ਕਰੋਲ ਬਾਗ, ਅਜ਼ਮਲ ਖਾਨ, ਆਰਿਆ ਸਮਾਜ ਰੋਡ ਮਾਰਕੀਟ ਤੋਂ ਜਾਣਕਾਰੀ ਮੁਤਾਬਕ ਇੱਥੇ ਘੱਟ ਤੋਂ ਘੱਟ 5 ਹਜ਼ਾਰ ਤੋਂ ਜ਼ਿਆਦਾ ਬਾਈਕ ਪਾਰਟਸ ਦੀਆਂ ਦੁਕਾਨਾਂ ਹਨ। ਇੱਥੇ ਚੀਨ ਤੋਂ ਆਉਣ ਵਾਲਾ ਮੋਟਰ ਪਾਰਟਸ ਪੂਰੇ ਦੇਸ਼ ’ਚ ਜਾਂਦਾ ਹੈ। ਬੁੱਧਵਾਰ ਨੂੰ ਮਿਲੀ ਜਾਣਕਾਰੀ ’ਚ ਚੀਨ ਤੋਂ ਆਉਣ ਵਾਲਾ ਸਪਾਰਕ ਪਲੱਗ ਜੋ ਬਾਈਕ ਦਾ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਪਾਰਟ ਹੈ ਅਤੇ ਸਭ ਤੋਂ ਜ਼ਿਆਦਾ ਵਿਕਣ ਵਾਲਾ ਹੈ। ਕਿਹਾ ਜਾਂਦਾ ਹੈ ਕਿ ਸਪਲੈਂਡਰ ਦਾ ਪਲੱਗ ਜੋ ਕਿ 15 ਦਿਨ ਪਹਿਲਾਂ 7 ਰੁਪਏ ’ਚ ਮਿਲਦਾ ਸੀ ਅੱਜ ਉਸ ਦੀ ਕੀਮਤ 13 ਰੁਪਏ ਦੇ ਕਰੀਬ ਹੈ।
ਸਭ ਤੋਂ ਜ਼ਿਆਦਾ ਲਾਭ ’ਚ ਰਹੇਗਾ ਲੁਧਿਆਣਾ
ਪੰਜਾਬ ’ਚ ਲੁਧਿਆਣਾ ਹੀ ਇਕੋ-ਇਕ ਅਜਿਹੀ ਮੰਡੀ ਹੈ ਜਿੱਥੋਂ ਪੰਜਾਬ ਦੇ ਸਾਰੇ ਜ਼ਿਲਿਆਂ ਅਤੇ ਕਸਬਿਆਂ ਨੂੰ ਸਿੱਧਾ ਮਾਲ ਸਪਲਾਈ ਹੁੰਦਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਸ਼ਹਿਰਾਂ ਅਤੇ ਕਸਬਿਆਂ ’ਚ ਵੀ ਲੁਧਿਆਣਾ ਦੀ ਸਿੱਧੀ ਪਕਡ਼ ਹੈ। ਮਾਲ ਦੀਆਂ ਕੀਮਤਾਂ ਜੇਕਰ ਇਸ ਤਰ੍ਹਾਂ ਵਧਦੀਆਂ ਰਹੀਆਂ ਤਾਂ ਲੁਧਿਆਣਾ ਦੇ ਵਪਾਰੀ ਚੰਗਾ ਖਾਸਾ ਲਾਭ ਕਮਾਉਣਗੇ ਕਿਉਂਕਿ ਲੁਧਿਆਣਾ ’ਚ ਪੁਰਾਣੇ ਰੇਟ ਦੀ ਖਰੀਦ ’ਚ ਵੀ ਵੱਡੀ ਗਿਣਤੀ ’ਚ ਚੀਨ ਦਾ ਮਾਲ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਤੋਂ ਵੀ ਵੱਡੀ ਗੱਲ ਹੈ ਕਿ ਲੁਧਿਆਣਾ ਇੰਪੋਰਟਰ ’ਤੇ ਐਕਸਪੋਰਟਰ ਦਾ ਗੜ੍ਹ ਹੈ।
ਇਹ ਵੀ ਪੜ੍ਹੋ– ਕੋਰੋਨਾਵਾਇਰਸ ਕਾਰਨ ਹੁਣ ਗੂਗਲ ਨੇ ਵੀ ਰੱਦ ਕੀਤਾ ਇਹ ਵੱਡਾ ਪ੍ਰੋਗਰਾਮ
ਜਾਨਸਨ ਐਂਡ ਜਾਨਸਨ ਨੂੰ ਰਾਹਤ, ਹੁਣ ਨਹੀਂ ਦੇਣਾ ਹੋਵੇਗਾ 230 ਕਰੋੜ ਰੁਪਏ ਦਾ ਜੁਰਮਾਨਾ
NEXT STORY