ਬਠਿੰਡਾ (ਅਮਿਤ)— ਬਸੰਤ ਪੰਚਮੀ ਦਾ ਤਿਉਹਾਰ ਪੂਰੇ ਪੰਜਾਬ ਵਿਚ ਬਹੁਤ ਹੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਬਠਿੰਡਾ ਵਿਚ ਵੀ ਬਸੰਤ ਪੰਚਮੀ ਦੇ ਚਲਦੇ ਬਾਜ਼ਾਰਾਂ ਵਿਚ ਰੌਣਕਾਂ ਲੱਗੀਆਂ ਹੋਈਆਂ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਪਤੰਗਾਂ ਦੀ ਖਰੀਦਦਾਰੀ ਕਰ ਰਹੇ ਹਨ। ਇਸ ਵਾਰ ਤਾਂ ਰਾਜਨੀਤਕ ਹਸਤੀਆਂ ਦੀਆਂ ਤਸਵੀਰਾਂ ਲੱਗੀਆਂ ਪਤੰਗਾਂ ਬਾਜ਼ਾਰ ਵਿਚ ਧੜੱਲੇ ਨਾਲ ਵਿੱਕ ਰਹੀਆਂ ਹਨ। ਬਾਜ਼ਾਰ ਵਿਚ ਜਿੱਥੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀਆਂ ਤਸਵੀਰ ਲੱਗੀਆਂ ਪਤੰਗਾਂ ਜ਼ਿਆਦਾ ਵਿੱਕ ਰਹੀਆਂ ਹਨ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀਆਂ ਪਤੰਗਾਂ ਲੋਕਾਂ ਨੂੰ ਪਸੰਦ ਨਹੀਂ ਆ ਰਹੀਆਂ।
ਇਸ ਬਾਰੇ ਵਿਚ ਦੁਕਾਨਦਾਰਾਂ ਦਾ ਕਹਿਣਾ ਹੈ ਇਸ ਤਸਵੀਰ ਲੱਗੀ ਇਕ ਪਤੰਗ ਦੀ ਕੀਮਤ 50 ਰੁਪਏ ਹੋਣ ਬਾਵਜੂਦ ਲੋਕ ਇਨ੍ਹਾਂ ਪਤੰਗਾਂ ਦੀ ਹੀ ਮੰਗ ਕਰ ਰਹੇ ਹਨ। ਉਥੇ ਹੀ ਪਤੰਗ ਖਰੀਦਣ ਆਏ ਲੋਕਾਂ ਨੇ ਵੀ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਪਸੰਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਤਸਵੀਰ ਲੱਗੀ ਪਤੰਗ ਹੀ ਹੈ।
ਫਲਿਪਕਾਰਟ ਖਿਲਾਫ ਸ੍ਰੀ ਅਕਾਲ ਤਖਤ ਸਖਤ, ਐੱਸ. ਜੀ. ਪੀ. ਸੀ. ਨੂੰ ਕਾਰਵਾਈ ਦੇ ਹੁਕਮ
NEXT STORY