ਫਿਰੋਜ਼ਪੁਰ (ਪਰਮਜੀਤ ਸੋਢੀ) : ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਅਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦੇ ਦੋਸ਼ 'ਚ ਥਾਣਾ ਵੂਮੈਨ ਫਿਰੋਜ਼ਪੁਰ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 7 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਪੁੱਤਰੀ ਸੁਰਿੰਦਰ ਸਿੰਘ ਧਵਨ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ 8 ਦਸੰਬਰ 2022 ਨੂੰ ਦੋਸ਼ੀ ਅਜੇ ਕੁਮਾਰ ਪੁੱਤਰ ਹਰੀ ਚੰਦ ਵਧਵਾ ਨਾਲ ਰੀਤੀ-ਰਿਵਾਜ਼ਾਂ ਨਾਲ ਕੀਤਾ ਸੀ। ਵਿਆਹੁਤਾ ਨੇ ਦੱਸਿਆ ਕਿ ਉਸ ਦੇ ਵਿਆਹ ਸਮੇਂ ਉਸ ਦੇ ਮਾਤਾ-ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ-ਦਹੇਜ ਦਿੱਤਾ ਸੀ ਪਰ ਉਸ ਦਾ ਪਤੀ ਇਸ ਦਾਜ-ਦਹੇਜ ਤੋਂ ਖੁਸ਼ ਨਹੀਂ ਸੀ।
ਵਿਆਹੁਤਾ ਨੇ ਦੱਸਿਆ ਕਿ ਦੋਸ਼ੀਅਨ ਅਜੇ ਕੁਮਾਰ, ਹਰੀ ਚੰਦ ਵਧਵਾ ਪੁੱਤਰ ਕ੍ਰਿਸ਼ਨਾ ਰਾਮ, ਆਸ਼ਾ ਰਾਣੀ ਪਤਨੀ ਹਰੀ ਚੰਦ ਵਧਵਾ, ਰਜਤ ਵਧਵਾ ਪੁੱਤਰ ਹਰੀ ਚੰਦ ਵਧਵਾ, ਪ੍ਰੀਆ ਪਤਨੀ ਰਜਤ ਵਧਵਾ ਵਾਸੀਅਨ ਜ਼ਿਲ੍ਹਾ ਫਤਿਆਬਾਦ (ਹਰਿਆਣਾ), ਗੀਤਾ ਪਤਨੀ ਸੰਜੇ, ਸੰਜੇ ਪੁੱਤਰ ਨਰਾਇਣ ਦਾਸ ਵਾਸੀ ਸਿਰਸਾ (ਹਰਿਆਣਾ) ਉਸ ਕੋਲੋਂ ਹੋਰ ਦਾਜ-ਦਹੇਜ ਦੀ ਮੰਗ ਕਰਦੇ ਹਨ ਤੇ ਉਸ ਵੱਲੋਂ ਇਨਕਾਰ ਕਰਨ 'ਤੇ ਦੋਸ਼ੀਅਨ ਨੇ ਉਸ ਦੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੁੱਗਰੀ ਵਿਚ ਹੈਰੋਇਨ ਸਣੇ ਫੜਿਆ ਗਿਆ ਨੌਜਵਾਨ
NEXT STORY