ਫਿਰੋਜ਼ਪੁਰ (ਮਲਹੋਤਰਾ) : ਪੁਰਾਣੇ ਝਗੜੇ ਦੀ ਰੰਜਿਸ਼ ਵਿਚ ਮੁੰਡਿਆਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਛੇ ਦੋਸ਼ੀਆਂ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ। ਘਟਨਾ ਵੀਰਵਾਰ ਦੁਪਹਿਰ ਪਿੰਡ ਬੱਗੇਵਾਲਾ ਵਿਚ ਹੋਈ। ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਸਵਰਨ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸਦਾ ਪੁੱਤਰ ਗੁਰਜੰਟ ਸਿੰਘ ਅਤੇ ਭਤੀਜਾ ਗੁਰਪ੍ਰਤਾਪ ਸਿੰਘ ਖੇਤਾਂ ਵਿਚ ਖਾਦ ਪਾ ਰਹੇ ਸਨ ਤਾਂ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਰੱਖਣ ਵਾਲੇ ਸਾਰਜ ਸਿੰਘ, ਬਖਸ਼ੀਸ਼ ਸਿੰਘ ਅਤੇ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀ ਬੋਲੈਰੋ ਵਿਚ ਸਵਾਰ ਹੋ ਕੇ ਉਥੇ ਆ ਗਏ ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੇ।
ਉਨਾਂ ਦਾ ਬੇਟਾ ਅਤੇ ਭਤੀਜਾ ਉਥੋਂ ਘਰ ਆਏ ਅਤੇ ਪੂਰੀ ਘਟਨਾ ਦੀ ਜਾਣਕਾਰੀ ਸਵਰਨ ਸਿੰਘ ਨੂੰ ਦਿੱਤੀ। ਇਸ ਤੋਂ ਬਾਅਦ ਉਹ ਦੋਹਾਂ ਨੂੰ ਨਾਲ ਲੈ ਕੇ ਥਾਣੇ ਵਿਚ ਸ਼ਿਕਾਇਤ ਦੇਣ ਆ ਰਿਹਾ ਸਨ ਤਾਂ ਦੋਸ਼ੀਆਂ ਨੇ ਰਸਤੇ ਵਿਚ ਘੇਰ ਕੇ ਉਨ੍ਹਾਂ ਦੀ ਗੱਡੀ ਤੇ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ। ਏ. ਐੱਸ. ਆਈ. ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਆਈ. ਪੀ. ਸੀ. ਅਤੇ ਅਸਲਾ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਬੀ. ਐੱਸ. ਐੱਫ ਨੇ ਭਾਰਤ-ਪਾਕਿ ਸਰਹੱਦ ਤੋਂ ਚਾਰ ਪੈਕੇਟ ਹੈਰੋਇਨ ਕੀਤੀ ਬਰਾਮਦ
NEXT STORY